ਮੋਦੀ ਦੇ ਮੰਤਰੀ ਨੇ ਦਿੱਤਾ ਰਿਤਿਕ ਤੇ ਵਿਰਾਟ ਨੂੰ ਚੈਲੇਂਜ, ਵੇਖੋ ਵੀਡੀਓ

written by Gourav Kochhar | May 23, 2018

ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ Rajyavardhan Rathore ਨੇ ਦੇਸ਼ ਵਿੱਚ ਫਿਟਨੈੱਸ ਨੂੰ ਉਤਸ਼ਾਹਿਤ ਕਰਨ ਲਈ ਵਿਲੱਖਣ ਪਹਿਲ ਕੀਤੀ। ਇਸ ਪਹਿਲ ਲਈ ਉਨ੍ਹਾਂ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਿਆਂ ਸਾਈਨਾ ਨਿਹਵਾਲ, ਵਿਰਾਟ ਕੋਹਲੀ ਤੇ ਰਿਤਿਕ ਰੌਸ਼ਨ ਦੇ ਸਾਹਮਣੇ ਫਿਟਨੈੱਸ ਚੈਲੇਂਜ ਰੱਖਿਆ ਹੈ। ਇੱਕ ਵੀਡੀਓ ਵਿੱਚ ਰਾਜਵਰਧਨ ਨੇ ਕਿਹਾ ਕਿ ਉਹ ਜਦ ਵੀ ਪ੍ਰਧਾਨ ਮੰਤਰੀ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਵਿੱਚ ਦਿਨ ਰਾਤ ਕੰਮ ਕਰਨ ਦੀ ਜ਼ਬਰਦਸਤ ਊਰਜਾ ਹੈ। ਉਹ ਚਾਹੁੰਦੇ ਹਨ ਕਿ ਪੂਰਾ ਭਾਰਤ ਫਿਟ ਹੋ ਜਾਏ।

ਰਾਜਵਰਧਨ Rajyavardhan Rathore ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਤਂ ਪ੍ਰੇਰਣਾ ਲੈ ਕੇ ਉਹ ਆਪਣੇ ਕੰਮਾਂ ਕਾਰਾਂ ਵਿੱਚ ਕਸਰਤ ਨੂੰ ਵੀ ਸ਼ਾਮਲ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਿਟਨੈੱਸ ਦੇ ਮੰਤਰ ਦੀ ਤਸਵੀਰ ਜਾਂ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਤਾਂ ਕਿ ਇਸ ਨਾਲ ਪੂਰਾ ਭਾਰਤ ਪ੍ਰੇਰਿਤ ਹੋਵੇ ਤੇ ਫਿਟ ਹੋ ਜਾਵੇ।

ਇੰਨਾਂ ਹੀ ਨਹੀਂ, ਉਪ ਰਾਸ਼ਟਰਪਤੀ ਨੇ ਆਪਣੀ ਕਸਰਤ ਦਾ ਵੀਡੀਓ ਪੋਸਟ ਕਰਨ ਦੇ ਨਾਲ ਵਿਰਾਟ ਕੋਹਲੀ Virat Kohli , ਸਾਈਨਾ ਨਿਹਵਾਲ, ਤੇ ਰਿਤਿਕ ਰੌਸ਼ਨ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਲਈ ਕਿਹਾ ਹੈ। ਸੋਸ਼ਲ ਮੀਡੀਆ ’ਤੇ ਰਾਜਵਰਧਨ Rajyavardhan Rathore  ਦੀ ਇਸ ਪਹਿਲ ਨੂੰ ਕਾਫੀ ਵਾਹ-ਵਾਹ ਮਿਲ ਰਹੀ ਹੈ। ਵੱਡੀ ਗਿਣਤੀ ਲੋਕ ਰਾਜਵਰਧਨ ਦੇ ਇਸ ਟਵੀਟ ਤੋਂ ਬਾਅਦ ਕਸਰਤ ਕਰਦਿਆਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

rajyardhan rathore

You may also like