Advertisment

ਇਸ ਬਜ਼ੁਰਗ ਨੇ ਪਹਾੜ ਕੱਟ ਕੇ ਬਣਾ ਦਿੱਤੀ ਕਈ ਕਿਲੋਮੀਟਰ ਲੰਬੀ ਨਹਿਰ, ਹਰ ਪਾਸੇ ਹੋ ਰਹੀ ਸ਼ਲਾਘਾ

author-image
By Shaminder
New Update
ਇਸ ਬਜ਼ੁਰਗ ਨੇ ਪਹਾੜ ਕੱਟ ਕੇ ਬਣਾ ਦਿੱਤੀ ਕਈ ਕਿਲੋਮੀਟਰ ਲੰਬੀ ਨਹਿਰ, ਹਰ ਪਾਸੇ ਹੋ ਰਹੀ ਸ਼ਲਾਘਾ
Advertisment
ਬਿਹਾਰ ਦੇ ਦਸ਼ਰਥ ਮਾਂਝੀ ਦਾ ਨਾਂਅ ਤਾਂ ਤੁਸੀਂ ਸਭ ਨੇ ਸੁਣਿਆ ਹੋਣਾ ਹੈ ।ਜਿਸ ਨੇ ਪਹਾੜ ਨੂੰ ਤੋੜ ਕੇ ਸੜਕ ਬਣਾ ਦਿੱਤੀ ਸੀ ।ਪਰ ਅੱਜ ਅਸੀਂ ਜਿਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਬਿਹਾਰ ਦਾ ਹੀ ਰਹਿਣ ਵਾਲਾ ਇੱਕ ਬਜ਼ੁਰਗ ਹੈ, ਜਿਸ ਨੇ ਉਮਰ ਦਰਾਜ ਹੋਣ ਦੇ ਬਾਵਜੂਦ ਆਪਣੀ ਹਿੰਮਤ ਅਤੇ ਹੌਸਲੇ ਦੇ ਨਾਲ ਕਈ ਕਿਲੋਮੀਟਰ ਤੱਕ ਲੰਬੀ ਨਹਿਰ ਬਣਾ ਦਿੱਤੀ ਹੈ ।
Advertisment
ਹੋਰ ਪੜ੍ਹੋ:ਜਿਸ ਮਾਊਂਟੇਨ ਮੈਨ ’ਤੇ ਬਾਲੀਵੁੱਡ ਦੀ ਫ਼ਿਲਮ ਬਣੀ ਸੀ, ਉਸ ਦਾ ਪਰਿਵਾਰ ਅੱਜ ਦਾਣੇ-ਦਾਣੇ ਲਈ ਹੋਇਆ ਮੁਹਤਾਜ bihar man bihar man ਇੱਕ ਬਜ਼ੁਰਗ ਵਿਅਕਤੀ ਆਪਣੇ ਪਿੰਡ ਖੇਤੀ ਲਈ ਪਾਣੀ ਪਹੁੰਚਣ ਖਾਤਰ ਇੱਕਲੇ ਨੇ ਹੀ ਤਿੰਨ ਕਿਲੋਮੀਟਰ ਲੰਬੀ ਨਹਿਰ ਪੁਟ ਸੁੱਟੀ। ਨਜ਼ਦੀਕ ਦੀਆਂ ਪਹਾੜੀਆਂ ਤੋਂ ਮੀਂਹ ਦੇ ਪਾਣੀ ਨੂੰ ਆਪਣੇ ਪਿੰਡ ਕੋਠੀਲਾਵਾ, ਲਹਿਥੂਆ ਖੇਤਰ ਵਿੱਚ ਲੈਣ ਲਈ ਇਸ ਵਿਅਕਤੀ ਨੇ ਇਹ ਕਦਮ ਚੁੱਕਿਆ। bihar-Man bihar-Man ਲੌਂਗੀ ਭੁਈਆ ਜਿਸ ਨੇ ਗਯਾ 'ਚ ਇਕੱਲੇ ਹੀ ਇਸ ਨਹਿਰ ਨੂੰ ਪੁੱਟ ਸੁਟਿਆ ਨੇ ਕਿਹਾ ਕਿ ਇਸ ਨਹਿਰ ਨੂੰ ਪੁੱਟਣ ਵਿੱਚ ਮੈਨੂੰ 30 ਸਾਲ ਲੱਗ ਗਏ ਜੋ ਹੁਣ ਪਾਣੀ ਪਿੰਡ ਦੇ ਇਸ ਛੱਪੜ ਵਿੱਚ ਲੈ ਜਾਂਦੀ ਹੈ। ਉਸਨੇ ਅੱਗੇ ਕਿਹਾ ਕਿ ਪਿਛਲੇ 30 ਸਾਲਾਂ ਤੋਂ, ਮੈਂ ਆਪਣੇ ਪਸ਼ੂਆਂ ਦਾ ਪਾਲਣ ਕਰਨ ਅਤੇ ਨਹਿਰ ਦੀ ਖੁਦਾਈ ਲਈ ਨੇੜਲੇ ਜੰਗਲ ਵਿੱਚ ਜਾਂਦਾ ਸੀ।ਕੋਈ ਵੀ ਇਸ ਜਤਨ ਵਿੱਚ ਮੇਰੇ ਨਾਲ ਸ਼ਾਮਲ ਨਹੀਂ ਹੋਇਆ। ਪਿੰਡ ਵਾਸੀ ਰੋਜ਼ੀ-ਰੋਟੀ ਕਮਾਉਣ ਲਈ ਸ਼ਹਿਰਾਂ ਵੱਲ ਜਾ ਰਹੇ ਸੀ ਪਰ ਮੈਂ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ। ਕੋਠੀਲਵਾ ਪਿੰਡ ਗਯਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਸੰਘਣੇ ਜੰਗਲ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਸ ਪਿੰਡ ਨੂੰ ਮਾਓਵਾਦੀਆਂ ਦੀ ਪਨਾਹ ਵਜੋਂ ਦਰਸਾਇਆ ਗਿਆ ਹੈ। ਇਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦੇ ਮੁੱਖ ਸਾਧਨ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ।ਬਰਸਾਤ ਦੇ ਮੌਸਮ ਵਿਚ, ਪਹਾੜਾਂ ਤੋਂ ਡਿੱਗਦਾ ਪਾਣੀ ਨਦੀ ਵਿਚ ਵਹਿ ਜਾਂਦਾ ਸੀ ਜੋ ਭੂਇਆ ਨੂੰ ਪ੍ਰੇਸ਼ਾਨ ਕਰਦਾ ਸੀ ਜਿਸਦੇ ਬਾਅਦ ਉਸਨੇ ਨਹਿਰ ਨੂੰ ਪੁੱਟਣ ਬਾਰੇ ਸੋਚਿਆ।ਉਸਨੇ ਪਹਾੜਾਂ ਤੋਂ ਆਉਣ ਵਾਲੇ ਪਾਣੀ ਨੂੰ ਬਚਾਉਣ ਅਤੇ ਇਸ ਦੀ ਵਰਤੋਂ ਕਰਨ ਲਈ ਸਖਤ ਮਿਹਨਤ ਕੀਤੀ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment