ਇਹ ਤੋਤਾ ਕਰਦਾ ਹੈ ‘ਵਾਹਿਗੁਰੂ ਜੀ’ ਦਾ ਜਾਪ, ਭਾਈ ਜਸਕਰਨ ਸਿੰਘ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ

written by Lajwinder kaur | August 05, 2021

ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ, ਜੋ ਜਾਂ ਤਾਂ ਹੈਰਾਨ ਕਰਦੀਆਂ ਹਨ ਜਾਂ ਭਾਵਨਾਵਾਂ ਨਾਲ ਭਰੀਆਂ ਹੁੰਦੀਆਂ ਨੇ। ਕੁਝ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੀਆਂ ਨੇ। ਅਜਿਹਾ ਹੀ ਇੱਕ ਵੀਡੀਓ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਹ ਵੀਡੀਓ ਕੁਦਰਤ ਦੇ ਕਰਿਸ਼ਮੇ ਤੋਂ ਘੱਟ ਨਹੀਂ ਹੈ। ਜੀ ਹਾਂ ਇਸ ਵੀਡੀਓ ‘ਚ ਇੱਕ ਤੋਤਾ ਹੈ ਜੋ ਕਿ ਵਾਹਿਗੁਰੂ ਬੋਲ ਰਿਹਾ ਹੈ। ‘ਤੋਤਾ’ ਦਾ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਇਹ ਵੀਡੀਓ ਹਰ ਇੱਕ ਨੂੰ ਹੈਰਾਨ ਕਰ ਰਿਹਾ ਹੈ।

bhai jaskarn singh shared this video image source- facebook

ਹੋਰ ਪੜ੍ਹੋ : ਗਾਇਕ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗੀਤ ‘Ishq Nu Chhedi Na’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ਮੀਂਹ ‘ਚ ਵੀ ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਬਿਆਨ ਕਰਦੀਆਂ ਇਹ ਤਸਵੀਰਾਂ, ਰੇਸ਼ਮ ਸਿੰਘ ਅਨਮੋਲ ਨੇ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਯੋਧਿਆਂ ਦੇ ਸਬਰ ਤੇ ਜਜ਼ਬੇ ਨੂੰ ਕੀਤਾ ਸਲਾਮ

parrot is speaking waheguru image source- facebook

ਇਸ ਵੀਡੀਓ ਭਾਈ ਜਸਕਰਨ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਇਹ ਤੋਤਾ ਭਾਈ ਜਸਕਰਨ ਸਿੰਘ ਜੀ ਦੇ ਮੋਢੇ ਉੱਤੇ ਬੈਠਿਆ ਹੋਇਆ ਹੈ ਤੇ ਜਦੋਂ ਉਹ ਵਾਹਿਗੁਰੂ ਬੋਲਦੇ ਨੇ ਤਾਂ ਤੋਤਾ ਵੀ ਪਿੱਛੇ-ਪਿੱਛੇ ਵਾਹਿਗੁਰੂ ਬੋਲ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ  ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਪਰਮਾਤਮਾ ਦੇ ਰੰਗ ਨੇ ਜੋ ਸਾਨੂੰ ਅਜਿਹੇ ਅੰਦਾਜ਼ ‘ਚ ਦੇਖਣ ਨੂੰ ਮਿਲਦੇ ਨੇ। ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।

inside image of bhai jakarn singh image source- facebook

ਦੱਸ ਦਈਏ ਭਾਈ ਜਸਕਰਨ ਸਿੰਘ ਜੀ (ਪਟਿਆਲਾ ਵਾਲੇ) ਦੇ ਕਈ ਧਾਰਮਿਕ ਸ਼ਬਦ ਵੀ ਰਿਲੀਜ਼ ਹੋਏ ਨੇ। ਜਿਨ੍ਹਾਂ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ।

You may also like