ਅਦਾਕਾਰ ਦੀਪ ਸਿੱਧੂ ਦੀ ਇਸ ਤਸਵੀਰ ਨੇ ਹਰ ਪਾਸੇ ਛੇੜੀ ਚਰਚਾ

written by Rupinder Kaler | May 03, 2021

ਦੀਪ ਸਿੱਧੂ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਬਣੇ ਹੋਏ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੇ ਹਰ ਪਾਸੇ ਚਰਚੇ ਛੇੜ ਦਿੱਤੇ ਹਨ । ਇਸ ਤਸਵੀਰ ਵੱਚ ਦੀਪ ਸਿੱਧੂ ਅਦਾਕਾਰਾ ਰੀਨਾ ਰਾਏ ਦੇ ਨਾਲ ਨਜ਼ਰ ਆ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਸ਼ੂਟ ਦੌਰਾਨ ਦਾ ਵੀਡੀਓ ਵਾਇਰਲ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੀਪ ਸਿੱਧੂ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਲਿਖਿਆ ਹੈ “ਤੂੰ ਮੇਰੇ ਨਾਲ ਉਦੋਂ ਖੜ੍ਹੀ ਜਦੋਂ ਸਾਰੀ ਦੁਨੀਆਂ ਮੇਰੇ ਖ਼ਿਲਾਫ਼ ਸੀ, ਤੂੰ ਮੈਨੂੰ ਬਚਾਇਆ ਮੇਰੀ ਇੱਜ਼ਤ ਕੀਤੀ, ਮੈਨੂੰ ਤਾਕਤ ਦਿੱਤੀ, ਮੇਰੇ ਲਈ ਦੁਆਵਾਂ ਕੀਤੀਆਂ, ਪਰ ਜਿਸ ਗੱਲ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਤੇਰੇ ਵੱਲੋਂ ਜ਼ਿੰਦਗੀ ਦੇ ਸਫ਼ਰ ਨੂੰ ਰੋਕਣਾ।

Pic Courtesy: Instagram

ਮੇਰੇ ਲਈ ਤੇਰਾ ਹਰ ਵੇਲੇ ਖੜਨਾ, ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ, ਮੇਰੇ ਲਈ ਤੇਰਾ ਪਿਆਰ ਤੇ ਸਮਰਥਨ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ, ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ, ਮੇਰੀ ਜ਼ਿੰਦਗੀ ‘ਚ ਤੂੰ ਹੈ ….ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੈਨੂੰ ਬਹੁਤ ਪਿਆਰ ਕਰਦਾ ਹਾਂ।” ਤੁਹਾਨੂੰ ਦੱਸ ਦਿੰਦੇ ਹਾਂ ਕਿ ਰੀਨਾ ਮਾਡਲ ਤੇ ਅਦਾਕਾਰਾ ਹੈ, ਜੋ ਦੀਪ ਸਿੱਧੂ ਨਾਲ ਫ਼ਿਲਮ ‘ਰੰਗ ਪੰਜਾਬ’ ’ਚ ਵੀ ਨਜ਼ਰ ਆ ਚੁੱਕੀ ਹੈ।

 

You may also like