ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਦੀ ਇਹ ਤਸਵੀਰ

written by Lajwinder kaur | May 18, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੇ ਨਵੇਂ ਗੀਤ ‘ਜਦੋਂ ਨੱਚਦੀ ਤੂੰ’ ਕਰਕੇ ਖੂਬ ਸੁਰਖ਼ੀਆਂ ਬਟੋਰ ਰਹੇ ਨੇ। ਗਿੱਪੀ ਗਰੇਵਾਲ ਦੀ ਚੰਗੀ ਫੈਨ ਫਾਲਵਿੰਗ ਹੈ । ਸੋਸ਼ਲ ਮੀਡੀਆ ਉੱਤੇ ਗਿੱਪੀ ਗਰੇਵਾਲ ਦੇ ਪਰਿਵਾਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਬੱਚਿਆਂ ਦੀਆਂ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਗਿੱਪੀ ਗਰੇਵਾਲ ਦੇ ਬੱਚਿਆਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

ekom and shinda grewal image source- instagram
ਹੋਰ ਪੜ੍ਹੋ: ਲਾੜੇ ਦੇ ਅੱਗੇ ਖੜ੍ਹੇ ਜਵਾਕ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦਾ ਕਮਾਲ ਦਾ ਅਦਾਕਾਰ, ਕਮੈਂਟ ਕਰਕੇ ਦੱਸੋ ਕੀ ਹੈ ਨਾਂਅ ਇਸ ਐਕਟਰ ਦਾ?
shinda grewal shared his mother and brothers pic image source- instagram
ਇਸ ਤਸਵੀਰ ‘ਚ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਆਪਣੇ ਪੁੱਤਾਂ ਏਕਮ, ਸ਼ਿੰਦਾ ਤੇ ਗੁਰਬਾਜ਼ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਸਾਰੇ ਜਣੇ ਮੁਸਕਰਾਉਂਦੇ ਹੋਏ ਕੈਮਰੇ ਵੱਲ ਦੇਖ ਰਹੇ ਨੇ। ਇਹ ਤਸਵੀਰ ਸ਼ਿੰਦਾ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਗਈ ਸੀ। ਜਿਸ ਤੋਂ ਬਾਅਦ ਕਈ ਫੈਨ ਪੇਜ਼ਾਂ ਨੇ ਵੀ ਇਸ ਤਸਵੀਰ ਨੂੰ ਸਾਂਝਾ ਕੀਤਾ।
gippy grewal with wife ravneet kaur grewal image source- instagram
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਪੰਜਾਬ ‘ਚ ਹੀ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਬਹੁਤ ਜਲਦ ਉਹ ਵੀ ਮਨੋਰੰਜਨ ਦੇ ਨਾਲ ਭਰੀ ਐਲਬਮ ਲੈ ਕੇ ਆ ਰਹੇ ਨੇ। ਉਧਰ ਸ਼ਿੰਦਾ ਗਰੇਵਾਲ ਵੀ ਬਹਤੁ ਜਲਦ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ।  

0 Comments
0

You may also like