Advertisment

ਸਾਉਣ ਦੇ ਮਹੀਨੇ 'ਤੇ ਇਨ੍ਹਾਂ ਗਾਇਕਾਂ ਨੇ ਗਾਏ ਹਨ ਇੱਕ ਤੋਂ ਇੱਕ ਹਿੱਟ ਗਾਣੇ,ਸੁਣ ਕੇ ਤੁਹਾਡਾ ਵੀ ਬਣ ਜਾਵੇਗਾ ਦਿਨ 

author-image
By Shaminder
New Update
ਸਾਉਣ ਦੇ ਮਹੀਨੇ 'ਤੇ ਇਨ੍ਹਾਂ ਗਾਇਕਾਂ ਨੇ ਗਾਏ ਹਨ ਇੱਕ ਤੋਂ ਇੱਕ ਹਿੱਟ ਗਾਣੇ,ਸੁਣ ਕੇ ਤੁਹਾਡਾ ਵੀ ਬਣ ਜਾਵੇਗਾ ਦਿਨ 
Advertisment
ਭਿੱਜ ਗਈ ਰੂਹ ਮਿੱਤਰਾ ਸਾਉਣ ਘਟਾਂ ਚੜ੍ਹ ਆਈਆਂ । ਜੀ ਹਾਂ ਸਾਉਣ ਮਹੀਨੇ 'ਚ ਕਣੀਆਂ ਦੀ ਕਿਣਮਿਣ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ ਅਤੇ ਅਸਮਾਨ 'ਤੇ ਛਾਈਆਂ ਕਾਲੀਆਂ ਘਟਾਵਾਂ ਹਰ ਕਿਸੇ ਦੇ ਮਨ ਨੂੰ ਸਕੂਨ ਦੇ ਰਹੀਆਂ ਹਨ । ਹਾਲੀ ਪਾਲੀ ਵੀ ਖ਼ੁਸ਼ ਹਨ ।ਠੰਡੀਆਂ ਪੌਣਾਂ ਨੇ ਧਰਤੀ ਦੇ ਤਪਦੇ ਸੀਨੇ ਨੂੰ ਠੰਡਕ ਪਹੁੰਚਾ ਦਿੱਤੀ ਹੈ ।ਹਰ ਪਾਸੇ ਹਰਿਆਲੀ ਅਤੇ ਪੂਰੀ ਕਾਇਨਾਤ ਖ਼ੁਸ਼ੀ ਦੇ ਗੀਤ ਗਾ ਰਹੀ ਹੈ । ਇਸ ਰੁੱਤ ਨੂੰ ਸੁਹਾਵਣੀ ਰੁੱਤ ਮੰਨਿਆ ਜਾਂਦਾ ਹੈ । ਕਿਉਂਕਿ ਅੰਤਾਂ ਦੀ ਗਰਮੀ ਤੋਂ ਬਾਅਦ ਸਾਉਣ ਦੀਆਂ ਠੰਡੀਆਂ ਫੁਹਾਰਾਂ ਤਪਦੇ ਹਿਰਦਿਆਂ ਨੂੰ ਠੰਡਾ ਠਾਰ ਕਰ ਰਹੀਆਂ ਨੇ ਅਤੇ ਕਿਸਾਨਾਂ ਦੀ ਖ਼ੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ । ਹੋਰ ਵੇਖੋ:ਬਾਲੀਵੁੱਡ ‘ਚ ਬੈਡਮੈਨ ਦੇ ਨਾਂਅ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਨੇ ਅੱਤ ਦੀ ਗਰੀਬੀ ‘ਚ ਗੁਜ਼ਾਰਿਆ ਬਚਪਨ,ਪੜ੍ਹਾਈ ਜਾਰੀ ਰੱਖਣ ਲਈ ਕਰਦੇ ਰਹੇ ਇਹ ਕੰਮ
Advertisment
ਇਸ ਰੁੱਤ ਨੂੰ ਵਸਲ ਦੀ ਰੁੱਤ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ 'ਚ ਹੀ ਪ੍ਰੇਮੀ ਪ੍ਰੇਮਿਕਾ ਦਾ ਮਿਲਾਪ ਹੁੰਦਾ ਹੈ । ਜੇ ਕਿਸੇ ਦਾ ਮਹਿਬੂਬ ਦੂਰ ਕਿਤੇ ਨੌਕਰੀ ਕਰਦਾ ਹੈ ਤਾਂ ਉਹ ਵੀ ਛੁੱਟੀ ਲੈ ਕੇ ਘਰ ਪਰਤ ਆਉਂਦਾ ਹੈ । ਪਰ ਅੱਜ ਅਸੀਂ ਸਾਉਣ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਪੰਜਾਬੀ ਗੀਤਾਂ ਬਾਰੇ ਜਿਨ੍ਹਾਂ 'ਚ ਸਾਉਣ ਮਹੀਨੇ ਦਾ ਜ਼ਿਕਰ ਆਉਂਦਾ ਹੈ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਰਿੰਦਰ ਬੀਬਾ ਦੇ ਗਾਏ ਇਸ ਗੀਤ ਬਾਰੇ । ਜਿਸ 'ਚ ਉਹ ਗੱਲ ਕਰਦੇ ਹਨ ਕਿ 'ਅੜੀ ਵੇ ਅੜੀ ਨਾ ਕਰ ਬਹੁਤੀ ਤੂੰ ਅੜੀ ਲੱਗੀ ਸਾਉਣ ਦੀ ਝੜੀ' । ਇਸ ਗੀਤ 'ਚ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਸਾਉਣ ਦੀ ਝੜੀ ਲੱਗੀ ਹੈ ਅਤੇ ਉਹ ਅੜੀਆਂ ਛੱਡ ਦੇਵੇ । ਦੂਜੇ ਪਾਸੇ ਪਦਮ ਸ਼੍ਰੀ ਹੰਸਰਾਜ ਹੰਸ ਨੇ ਵੀ ਇੱਕ ਗੀਤ ਗਾਇਆ ਸੀ 'ਸਾਉਣ ਮਹੀਨਾ ਕਿਣਮਿਣ ਝਾਂਜਰ ਵੱਜਦੀ ਛਣ-ਛਣ' । ਗੱਲ ਕਰੀਏ ਬੱਬੂ ਮਾਨ ਦੀ ਤਾਂ ਉਨ੍ਹਾਂ ਨੇ ਵੀ ਬਹੁਤ ਖ਼ੂਬਸੂਰਤ ਗੀਤ ਗਾਇਆ ਸੀ 'ਸਾਉੇਣ ਦੀ ਝੜੀ ਓ ਲੱਗੀ ਸਾਉਣ ਦੀ ਝੜੀ' ,ਇਸ ਗੀਤ 'ਚ ਬੱਬੂ ਮਾਨ  ਵੀ ਇੱਕ ਮਹਿਬੂਬ ਦੇ ਤੌਰ 'ਤੇ ਆਪਣੀ ਗੱਲ ਕਹਿੰਦੇ ਹਨ ।ਮਰਹੂਮ  ਗਾਇਕ ਸਾਬਰ ਕੋਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਬਹੁਤ ਖ਼ੂਬਸੂਰਤ ਗੀਤ ਗਾਇਆ । 'ਸਾਉਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ' ਬਹੁਤ ਹੀ ਪਿਆਰਾ ਗਾਇਆ ਸੀ । ਇਹ ਕੁਝ ਅਜਿਹੇ ਗੀਤ ਨੇ ਜੋ ਆਪੋ ਆਪਣੇ ਸਮੇਂ 'ਚ ਯਾਦਗਾਰ ਹੋ ਨਿੱਬੜੇ ਨੇ ਅਤੇ ਅੱਜ ਵੀ ਮਕਬੂਲ ਹਨ । ਵਾਕਏ ਹੀ ਇਹ ਗੀਤ ਸਾਉਣ ਦੇ ਮਹੀਨੇ 'ਚ ਤੁਸੀਂ ਸੁਣੋਗੇ ਤਾਂ ਤੁਹਾਡਾ ਵੀ ਦਿਨ ਬਣ ਜਾਵੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment