ਸਲਮਾਨ ਖਾਨ ਦੀ ਇਸ ਹੀਰੋਇਨ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ, ਜਾਣੋ ਰੰਭਾ ਬਾਰੇ ਅਣਜਾਣ ਤੱਥ

written by Shaminder | April 23, 2021

ਸਲਮਾਨ ਖ਼ਾਨ ਨੇ ਕਈ ਹੀਰੋਇਨਾਂ ਨੇ ਕੰਮ ਕੀਤਾ ਹੈ ।ਉਨ੍ਹਾਂ ਵਿੱਚੋਂ ਹੀ ਇੱਕ ਸੀ ਅਦਾਕਾਰਾ ਰੰਭਾ, ਜਿਸ ਨੇ ਸਲਮਾਨ ਖ਼ਾਨ ਦੇ ਨਾਲ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਨ੍ਹਾਂ ਹਿੱਟ ਫ਼ਿਲਮਾਂ ਚੋਂ ਹੀ ਇੱਕ ਫ਼ਿਲਮ ਸੀ ‘ਜੁੜਵਾ’ ਅਤੇ ‘ਬੰਧਨ’ ਜਿਸ ‘ਚ ਰੰਭਾ ਸਲਮਾਨ ਖ਼ਾਨ ਦੇ ਨਾਲ ਨਜ਼ਰ ਆਈ ਸੀ।ਪਰ ਇਸ ਅਦਾਕਾਰਾ ਨੇ ਅਚਾਨਕ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ।

Rambha Image From Rambha's Instagram
ਪੰਜਾਬੀ ਗਾਇਕ ਜੱਸ ਮਾਣਕ ਦਾ ਬਾਲੀਵੁੱਡ ਵਿੱਚ ਹੋਇਆ ਡੈਬਿਊ
Rambha Image From Rambha's Instagram
ਪਰ ਰੰਭਾ ਸਾਲ 2008 ‘ਚ ਉਦੋਂ ਚਰਚਾ ‘ਚ ਆਈ ਸੀ ਜਦੋਂ ਉਸ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਉਦੋਂ ਖਬਰਾਂ ਆਈਆਂ ਸਨ ਕਿ ਰੰਭਾ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ।
Rambha Image From Rambha's Instagram
ਪਰ ਇਸ ਤੋਂ ਬਾਅਦ ਰੰਭਾ ਨੇ ਖੁਦ ਸਪੱਸ਼ਟ ਕੀਤਾ ਸੀ ਕਿ ਉਸ ਦੇ ਘਰ ਪੂਜਾ ਰੱਖੀ ਗਈ ਸੀ ਜਿਸ ਕਰਕੇ ਉਨ੍ਹਾਂ ਨੇ ਨਿਰਜਲਾ ਏਕਾਦਸ਼ੀ ਦਾ ਵਰਤ ਰੱਖਿਆ ਸੀ ।ਇਸੇ ਕਾਰਨ ਉਹ ਬੇਹੋਸ਼ ਹੋ ਗਈ ਸੀ । ਰੰਭਾ ਫ਼ਿਲਮੀ ਦੁਨੀਆ ਤੋਂ ਦੂਰ ਟੋਰਾਂਟੋ ‘ਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੈ ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ । '

0 Comments
0

You may also like