ਇਸ ਸਰਦਾਰ ਮੁੰਡੇ ਨੇ ‘ਛਈਆਂ ਛਈਆਂ’ ਗੀਤ ਨੂੰ ਲਗਾਇਆ ਪੰਜਾਬੀ ਤੜਕਾ, ਵੇਖੋ ਵਾਇਰਲ ਵੀਡੀਓ

written by Shaminder | April 07, 2022

ਬਾਲੀਵੁੱਡ ਫ਼ਿਲਮ ‘ਦਿਲ ਸੇ’ (Dil Se) ਦਾ ਗੀਤ ‘ਛਈਆਂ ਛਈਆਂ’ (Chaiyya Chaiyya) ਕਾਫੀ ਮਸ਼ਹੂਰ ਹੋਇਆ ਸੀ । ਇਸ ਗੀਤ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾਂ ਕਿ ਕੁਝ ਸਮਾਂ ਪਹਿਲਾਂ । ਇਸ ਗੀਤ ਨੂੰ ਪੰਜਾਬੀ ਅੰਦਾਜ਼ ‘ਚ ਇੱਕ ਸਰਦਾਰ ਮੁੰਡੇ (Sardar Boy) ਨੇ  ਪੇਸ਼ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ । ਜੀ ਹਾਂ ਇਸ ਮੁੰਡੇ ਦਾ ਟੈਲੇਂਟ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਕਿਉਂਕਿ ਇਸ ਮੁੰਡੇ ਨੇ ਢੋਲ ਦੀ ਥਾਪ ‘ਤੇ ਇਸ ਗੀਤ ਦੇ ਸੁਰ ਦੇ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ।

Malaika Arora image From google

ਹੋਰ ਪੜ੍ਹੋ : ਫ਼ਿਲਮ ‘83’ ਦੇ ਪ੍ਰੀਮੀਅਰ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਗਾਣੇ ‘ਤੇ ਨੱਚੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ, ਇਸ ਸਰਦਾਰ ਬੱਚੇ ਨਾਲ ਵੀ ਕੀਤੀ ਮਸਤੀ

ਇਸ ਸਰਦਾਰ ਮੁੰਡੇ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਸ ਮੁੰਡੇ ਨੇ ਹਿੰਦੀ ਗੀਤ ਨੂੰ ਢੋਲ ਦੀ ਥਾਪ ਦੇ ਨਾਲ ਪੰਜਾਬੀ ਤੜਕਾ ਲਗਾਇਆ ਹੈ ਜੋ ਕਿ ਵੇਖਣ ਵਾਲਿਆਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ਲੋਕਾਂ ਦੇ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ ।ਜਿਸ ਦੇ ਜ਼ਰੀਏ ਲੋਕ ਆਪਣਾ ਟੈਲੇਂਟ ਦੁਨੀਆ ਤੱਕ ਪਹੁੰਚਾਉਂਦੇ ਹਨ ।

Sardar boy

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਵਾਇਰਲ ਵੀਡੀਓਜ਼ ਨੇ ਕਈ ਲੋਕਾਂ ਦੀ ਤਾਂ ਜ਼ਿੰਦਗੀ ਬਣਾ ਦਿੱਤੀ ਹੈ । ਇਸ ਤੋਂ ਪਹਿਲਾਂ ਕੱਚਾ ਬਦਾਮ ਗਾਉਣ ਵਾਲੇ ਗਾਇਕ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ । ਉਸ ਗਾਇਕ ਨੂੰ ਅੱਜ ਤੱਕ ਕੋਈ ਨਹੀਂ ਸੀ ਜਾਣਦਾ ਪਰ ਜਦੋਂ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਉਹ ਪੂਰੀ ਦੁਨੀਆ ‘ਚ ਮਸ਼ਹੂਰ ਹੋ ਗਿਆ ਅਤੇ ਉਸ ਦੇ ਗੀਤ ‘ਤੇ ਵੱਡੇ ਵੱਡੇ ਸੈਲੀਬ੍ਰੇਟੀਜ਼ ਅਤੇ ਕਲਾਕਾਰਾਂ ਦੇ ਵੱਲੋਂ ਰੀਲਸ ਬਣਾਈਆਂ ਗਈਆਂ ।

 

View this post on Instagram

 

A post shared by Logkyakahenge (@log.kya.kahenge)

You may also like