ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੀਪ ਸਿੱਧੂ ਦੀ ਇਹ ਵੀਡੀਓ

written by Rupinder Kaler | January 27, 2021

ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਪੰਜਾਬੀ ਅਦਾਕਾਰ ਦੀਪ ਸਿੱਧੂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਹਨਾਂ ਵਿੱਚੋਂ ਇੱਕ ਵੀਡੀਓ ਦੀਪ ਸਿੱਧੂ ਦੇ ਫੇਸਬੁੱਕ ਪੇਜ ਦਾ ਹੈ । ਜਿਸ ਵਿੱਚ ਸਿੱਧੂ ਕਹਿ ਰਹੇ ਹਨ ਕਿ 'ਅਸੀਂ ਵਿਰੋਧ ਜਤਾਉਣ ਦੇ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਦਿਆਂ ਲਾਲ ਕਿਲ੍ਹਾ 'ਤੇ ਸਿਰਫ਼ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਹੈ।'

ਹੋਰ ਪੜ੍ਹੋ :

ਕੰਗਨਾ ਰਣੌਤ ਨੇ ਕਿਸਾਨ ਪਰੇਡ ਨੂੰ ਲੈ ਕੇ ਕਹੀ ਵੱਡੀ ਗੱਲ, ਦਿਲਜੀਤ ਤੇ ਪ੍ਰਿਯੰਕਾ ਚੋਪੜਾ ਨੂੰ ਲਿਆ ਨਿਸ਼ਾਨੇ ’ਤੇ

ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘26 ਨੂੰ ਦਿੱਲੀ’ ਰਿਲੀਜ਼, ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ ਗੀਤ

ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਦਾਸਪੁਰ ਦੇ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਕਰੀਬੀ ਮੰਨੇ ਜਾਣ ਵਾਲੇ ਦੀਪ ਸਿੱਧੂ 2019 ਦੀਆਂ ਲੋਕਸਭਾ ਚੋਣਾਂ ਦੌਰਾਨ ਬੀਜੇਪੀ ਲੀਡਰ ਲਈ ਚੋਣਾਂ ਪ੍ਰਭਾਰੀ ਸਨ। ਪਿਛਲੇ ਸਾਲ ਦਸੰਬਰ 'ਚ ਦਿਓਲ ਨੇ ਸਿੱਧੂ ਤੋਂ ਦੂਰੀ ਬਣਾ ਲਈ ਸੀ।

ਇੱਥੋਂ ਤਕ ਕਿ ਕਿਸਾਨ ਯੂਨੀਅਨਾਂ ਨੇ ਵੀ ਪਿਛਲੇ ਸਾਲ ਸਿੱਧੂ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਸਭ ਦੇ ਚਲਦੇ ਪਿਛਲੇ ਹਫ਼ਤੇ ਐਨਆਈਏ ਨੇ ਸਿੱਧੂ ਨੂੰ ਸਿਖਸ ਫਾਰ ਜਸਟਿਸ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਸੰਯੁਕਤ ਕਿਸਾਨ ਮੋਰਚਾ ਨੇ ਵੀ ਸਿੱਧੂ ਤੋਂ ਦੂਰੀ ਬਣਾਈ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਲਿਜਾਣ ਦਾ ਇਲਜ਼ਾਮ ਲਾਇਆ ਹੈ।

0 Comments
0

You may also like