
ਜੱਗੀ ਖਰੌੜ (Jaggi Khraud ) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕਿਸੇ ਕੌਫੀ ਸ਼ਾਪ ‘ਚ ਬੈਠੇ ਨਜ਼ਰ ਆ ਰਹੇ ਹਨ ।ਜਦੋਂਕਿ ਦੂਜੇ ਪਾਸੇ ਉਨ੍ਹਾਂ ਦੇ ਨਾਲ ਇੱਕ ਔਰਤ ਵੀ ਬੈਠੀ ਹੈ । ਪਰ ਇਸੇ ਦੌਰਾਨ ਉਨ੍ਹਾਂ ਦੀ ਦੋਸਤ ਉੱਥੇ ਆ ਜਾਂਦੀ ਹੈ ਅਤੇ ਜੱਗੀ ਖਰੌੜ ਦੇ ਨਾਲ ਬੈਠੀ ਔਰਤ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਜੱਗੀ ਖਰੌੜ ਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੀ ਹੈ ।

ਹੋਰ ਪੜ੍ਹੋ : ਅਦਾਕਾਰ ਵਿਦਯੁਤ ਜਾਮਵਾਲ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਖੁਲਾਸਾ, ਵਿਆਹ ਵਿੱਚ ਆਏ ਮਹਿਮਾਨਾਂ ਨਾਲ ਕਰਨਾ ਚਾਹੁੰਦੇ ਹਨ ਇਹ ਕੰਮ
ਮਾਮਲੇ ਨੂੰ ਵੱਧਦਾ ਵੇਖ ਕੇ ਸੂਟ ‘ਚ ਸੱਜੀ ਸੰਵਰੀ ਇਹ ਔਰਤ ਜਦੋਂ ਘੁੰਡ ਚੁੱਕਦੀ ਹੈ ਤਾਂ ਹਰ ਕਿਸੇ ਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ । ਕਿਉਂਕਿ ਚੁੰਨੀ ‘ਚ ਔਰਤ ਨਹੀਂ ਬਲਕਿ ਮਰਦ ਹੀ ਛਿਪਿਆ ਹੁੰਦਾ ਹੈ । ਜੋ ਕਿ ਵੇਖਣ ‘ਚ ਗੁਰਨਾਮ ਭੁੱਲਰ ਵਾਂਗ ਲੱਗ ਰਿਹਾ ਹੈ ।
ਇਸ ਮਜ਼ੇਦਾਰ ਵੀਡੀਓ ਨੂੰ ਜੱਗੀ ਖਰੌੜ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਖ਼ਾਨ ਭੈਣੀ ਅਤੇ ਸ਼ਿਪਰਾ ਗੋਇਲ ਦਾ ਗੀਤ ਚੱਲ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਖੂਬ ਕਮੈਂਟਸ ਵੀ ਕੀਤੇ ਜਾ ਰਹੇ ਹਨ । ਜੱਗੀ ਖਰੌੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਵਧੀਆ ਗਾਇਕ ਨੇ ਅਤੇ ਕਈ ਗੀਤ ਹੁਣ ਤੱਕ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ ।
View this post on Instagram