ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ, ਕਿਹਾ ਸੀ ‘ਪੰਜਾਬੀਆਂ ਦਾ ਨਾਮ ਚਮਕਾਉਣਾ ਪੂਰੀ ਦੁਨੀਆ ‘ਚ’

Written by  Shaminder   |  June 02nd 2022 02:59 PM  |  Updated: June 02nd 2022 02:59 PM

ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ, ਕਿਹਾ ਸੀ ‘ਪੰਜਾਬੀਆਂ ਦਾ ਨਾਮ ਚਮਕਾਉਣਾ ਪੂਰੀ ਦੁਨੀਆ ‘ਚ’

ਸਿੱਧੂ ਮੂਸੇਵਾਲਾ (Sidhu Moose Wala)  ਅੱਜ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਪਰ ਪੂਰੀ ਇੰਡਸਟਰੀ ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਦੁੱਖ ਦੇ ਪਲਾਂ ਚੋਂ ਗੁਜਰ ਰਹੀ ਹੈ । ਸਿੱਧੂ ਮੂਸੇਵਾਲਾ ਦੇ ਦਿਹਾਂਤ (Death) ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦਰਸ਼ਨ ਔਲਖ (Darshan Aulakh)  ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਰੱਖਣਗੇ ਅਧੂਰੇ ਪ੍ਰੋਜੈਕਟਸ ਦਾ ਖਿਆਲ, ਕੀਤੀ ਖ਼ਾਸ ਅਪੀਲ

ਜਿਸ ‘ਚ ਸਿੱਧੂ ਮੂਸੇਵਾਲਾ ਗਾਇਕੀ ਦੇ ਖੇਤਰ ਬਾਰੇ ਗੱਲ ਕਰ ਰਹੇ ਹਨ, ਉਹ ਕਹਿ ਰਹੇ ਹਨ ਕਿ ਸਾਡਾ ਮੁਕਾਬਲਾ ਇਥੋਂ ਵਾਲਿਆਂ ਦੇ ਨਾਲ ਗੋਰਿਆਂ ਦੇ ਨਾਲ ਹੈ । ਦਰਸ਼ਨ ਔਲਖ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਜੋ ਕਿਹਾ ਉਹ ਕਰ ਕੇ ਗਿਆ’।

ਸਿੱਧੂ ਮੂਸੇਵਾਲਾ ਦੀ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ । ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੇ ਗਏ ਨੇ, ਪਰ ਉਨ੍ਹਾਂ ਦੇ ਗੀਤਾਂ ਦੇ ਲਈ ਹਮੇਸ਼ਾ ਉਹ ਸਭ ਦੇ ਦਿਲਾਂ ‘ਚ ਮੌਜੂਦ ਹਨ । ਪਰ ਇਸ ਸਭ ਦੇ ਦਰਮਿਆਨ ਸਭ ਤੋਂ ਜਿਆਦਾ ਦੁੱਖ ਹੋ ਰਿਹਾ ਹੈ ਉਨ੍ਹਾਂ ਦੇ ਮਾਪਿਆਂ ਨੂੰ ਲੈ ਕੇ ।

Darshan Aulakh, image From instagram

ਜਿਨ੍ਹਾਂ ਦੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਚਲਾ ਗਿਆ । ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ।ਮਹਿਜ ਅਠਾਈ ਸਾਲ ਦੀ ਉਮਰ ‘ਚ ਸਿੱਧੂ ਮੂਸੇਵਾਲਾ ਨੇ ਦੌਲਤ ਸ਼ੌਹਰਤ ਅਤੇ ਉਹ ਸਭ ਕੁਝ ਹਾਸਲ ਕਰ ਲਿਆ ਸੀ । ਜੋ ਸ਼ਾਇਦ ਸਾਲਾਂ ਬੱਧੀ ਮਿਹਨਤ ਕਰਕੇ ਵੀ ਕੋਈ ਹਾਸਲ ਨਹੀਂ ਕਰ ਸਕਦਾ ਸੀ । ਇਹੀ ਕਾਰਨ ਸੀ ਕਿ ਕਈ ਲੋਕ ਉਸ ਦੇ ਨਾਲ ਈਰਖਾ ਵੀ ਰੱਖਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network