Advertisment

ਵਾਰ ਵਾਰ ਦੇਖਿਆ ਜਾ ਰਿਹਾ ਹੈ ਰਵਿੰਦਰ ਗਰੇਵਾਲ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ

author-image
By Rupinder Kaler
New Update
ਵਾਰ ਵਾਰ ਦੇਖਿਆ ਜਾ ਰਿਹਾ ਹੈ ਰਵਿੰਦਰ ਗਰੇਵਾਲ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ
Advertisment
ਕਿਸਾਨ ਧਰਨੇ ਨੂੰ ਲਗਪਗ 3 ਮਹੀਨੇ ਹੋ ਚੱਲੇ ਹਨ, ਪਰ ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਣ ਵਿੱਚ ਅਸਫਲ ਰਹੀ ਹੈ । ਇਸ ਦੌਰਾਨ ਹਰ ਬੰਦਾ ਕਿਸਾਨਾਂ ਦਾ ਸਾਥ ਦੇ ਰਿਹਾ ਹੈ । ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਤਸਵੀਰਾਂ ਤੇ ਵੀਡੀਓ ਇਸ ਦਾ ਸਬੂਤ ਹਨ । publive-image ਹੋਰ ਵੇਖੋ :
Advertisment
ਬਾਬਾ ਅਜੀਤ ਸਿੰਘ ਜੀ ਦਾ ਅੱਜ ਹੈ ਪ੍ਰਕਾਸ਼ ਦਿਹਾੜਾ, ਸਤਵਿੰਦਰ ਬੁੱਗਾ ਨੇ ਤਸਵੀਰ ਸਾਂਝੀ ਕਰ ਦਿੱਤੀ ਸਭ ਨੂੰ ਵਧਾਈ ਕਿਸਾਨਾਂ ਨੂੰ ਬਾਹਰੀ ਤਾਕਤਾਂ ਦੱਸਣ ਵਾਲੀ ਮੋਦੀ ਸਰਕਾਰ ਨੂੰ ਸੋਨਾਕਸ਼ੀ ਸਿਨਹਾ ਨੇ ਦਿੱਤਾ ਜਵਾਬ publive-image ਗਾਇਕ
Advertisment
ਰਵਿੰਦਰ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਦਿਲ ਨੂੰ ਛੂਹ ਜਾਣ ਵਾਲਾ ਹੈ । ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਵੀ ਹੋ ਜਾਂਦਾ ਹੈ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਓ ਇੱਕ ਬਜ਼ੁਰਗ ਦਾ ਹੈ । ਜਿਸ ਦੇ ਦੋਵੇਂ ਹੱਥ ਨਹੀਂ ਹਨ, ਪਰ ਉਹ ਕਿਸਾਨਾਂ ਦੇ ਨਾਲ ਖੇਤੀ ਬਿੱਲਾਂ ਦੇ ਖਿਲਾਫ ਡਟਿਆ ਹੋਇਆ ਹੈ । publive-image ਇਸ ਵੀਡੀਓ ਵਿੱਚ ਖਾਲਸਾ ਏਡ ਦਾ ਵਲੰਟੀਅਰ ਆਪਣੇ ਹੱਥਾਂ ਨਾਲ ਬਜੁਰਗ ਨੂੰ ਕੁਝ ਖਵਾ ਰਿਹਾ ਹੈ । ਇਹ ਸਭ ਕੁਝ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਰਵਿੰਦਰ ਗਰੇਵਾਲ ਦੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਉਹਨਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment