ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਵਿਆਹ ਦੀ ਇਹ ਵੀਡੀਓ, ਵੀਡੀਓ ਦੇਖ ਕੇ ਲੋਕ ਕਹਿ ਰਹੇ ਹਨ 'ਆਤਮ ਨਿਰਭਰ ਲਾੜਾ'

written by Rupinder Kaler | May 12, 2021

ਸੋਸ਼ਲ ਮੀਡੀਆ ਤੇ ਵਿਆਹ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਦੂਹਰੇ ਹੋ ਜਾਓਗੇ । ਵੀਡੀਓ ਵਿੱਚ ਲਾੜਾ ਆਪਣੇ ਹੀ ਵਿਆਹ ਵਿੱਚ ਬੈਂਡ ਵਜਾਉਂਦਾ ਨਜ਼ਰ ਆ ਰਿਹਾ ਹੈ । ਵਿਆਹ ਵਾਲੇ ਕੱਪੜਿਆਂ ਵਿੱਚ ਲਾੜਾ ਜਿਸ ਤਰ੍ਹਾਂ ਬੈਂਡ ਵਜਾਉਂਦਾ ਨਜ਼ਰ ਆ ਰਿਹਾ ਹੈ । ਉਹ ਦੇਖਣ ਲਾਇਕ ਹੈ । ਵੀਡੀਓ ਵਿੱਚ ਲਾੜੀ ਵੀ ਆਪਣੇ ਲਾੜੇ ਦੀਆ ਹਰਕਤਾਂ ਦੇਖ ਰਹੀ ਹੈ । ਹੋਰ ਪੜ੍ਹੋ : ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਸੇਠ ਨੇ ਅਜਿਹੀ ਪੋਸਟ ਪਾਈ, ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜ ਦਿੱਤੀ ਆਈ ਪੀ ਐੱਸ ਅਫਸਰ ਰੂਪਿਨ ਸ਼ਰਮਾ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਮਜੇਦਾਰ ਕਮੈਂਟ ਕੀਤਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜਾ ਲਾੜੀ ਬਾਹਰ ਖੜੇ ਹੋਏ ਹਨ । ਲਾੜੇ ਨੇ ਢੋਲ ਗਲ ਵਿੱਚ ਪਾਇਆ ਹੋਇਆ ਹੈ । ਇਸ ਦੇ ਨਾਲ ਹੀ ਉਹਨਾਂ ਕੋਲ ਸਪੀਕਰ ਲੱਗਿਆ ਹੋਇਆ ਹੈ, ਜਿਸ ਤੇ ਮਿਊਜ਼ਿਕ ਚੱਲ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਦੇ ਚਲਦੇ ਲੋਕ ਘੱਟ ਹੀ ਵਿਆਹਾਂ ਵਿੱਚ ਪਹੁੰਚ ਰਹੇ ਹਨ । ਇਸ ਸਭ ਦੇ ਚਲਦੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਦੇਖ ਕੇ ਅਫਸਰ ਨੇ ਲਿਖਿਆ ਹੈ ‘ਆਤਮ ਨਿਰਭਰ ਲਾੜਾ’ ।

0 Comments
0

You may also like