ਇਸ ਹਫ਼ਤੇ 'ਮਿਸਟਰ ਪੰਜਾਬ-2019' 'ਚ ਦੇਖੋ ਪੰਜਾਬੀ ਗੱਭਰੂਆਂ ਦੀ ਅਦਾਕਾਰੀ ਦੇ ਜੋਹਰ 

Written by  Rupinder Kaler   |  August 17th 2019 04:03 PM  |  Updated: August 17th 2019 04:03 PM

ਇਸ ਹਫ਼ਤੇ 'ਮਿਸਟਰ ਪੰਜਾਬ-2019' 'ਚ ਦੇਖੋ ਪੰਜਾਬੀ ਗੱਭਰੂਆਂ ਦੀ ਅਦਾਕਾਰੀ ਦੇ ਜੋਹਰ 

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ-2019' ਆਪਣੇ ਹਰ ਰਾਊਂਡ ਦੇ ਨਾਲ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਮੁੰਡੇ ਜੱਜਾਂ ਦੀ ਹਰ ਚੁਣੌਤੀ ਨੂੰ ਪਾਰ ਕਰ ਰਹੇ ਹਨ ।ਇਹਨਾਂ ਮੁੰਡਿਆਂ ਦੇ ਡਾਂਸ ਤੇ ਮੈਂਟਲ ਅਬਿਲਟੀ ਦੇ ਟੈਸਟ ਹੋ ਚੁੱਕੇ ਹਨ, ਇਸ ਦੇ ਨਾਲ ਹੀ ਮੁੰਡਿਆਂ ਦੀ ਸਰੀਰਕ ਤਾਕਤ ਦੀ ਪਰਖ ਹੋ ਚੁੱਕੀ ਹੈ । ਹੁਣ ਇਹ ਗੱਭਰੂ ਐਕਟਿੰਗ ਰਾਊਂਡ ਵਿੱਚ ਪਹੁੰਚ ਗਏ ਹਨ ।

ਇਸ ਹਫ਼ਤੇ ਦਿਖਾਏ ਜਾਣ ਵਾਲੇ ਸ਼ੋਅ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਗੱਭਰੂ ਆਪਣੀ ਅਦਾਕਾਰੀ ਨਾਲ ਸ਼ੋਅ ਦੇ ਜੱਜਾਂ ਨੂੰ ਪ੍ਰਭਾਵਿਤ ਕਰਦੇ ਹਨ । ਇਹਨਾਂ ਨੌਜਵਾਨਾਂ ਦੀ ਅਦਾਕਾਰੀ ਨੂੰ ਪਰਖਣ ਲਈ ਹੌਬੀ ਧਾਲੀਵਾਲ ਵੀ ਸ਼ੋਅ ਵਿੱਚ ਪਹੁੰਚ ਰਹੇ ਹਨ । ਹੌਬੀ ਧਾਲੀਵਾਲ ਨੂੰ ਕਿਸ ਦੀ ਅਦਾਕਾਰੀ ਸਭ ਤੋਂ ਵਧੀਆ ਲੱਗਦੀ ਹੈ, ਤੇ ਕਿਸ ਦੀ ਨਹੀਂ ਇਹ ਜਾਨਣ ਲਈ ਦੇਖਦੇ ਰਹੋ 'ਮਿਸਟਰ ਪੰਜਾਬ-2019' ਸੋਮਵਾਰ ਤੋਂ ਵੀਰਵਾਰ ਤੱਕ ਹਰ ਰੋਜ  ਰਾਤ 8.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

'ਮਿਸਟਰ ਪੰਜਾਬ-2019' ਦਾ ਹਰ ਐਪੀਸੋਡ ਤੁਸੀਂ 'ਪੀਟੀਸੀ ਪਲੇਅ' ਐਪ 'ਤੇ ਵੀ ਦੇਖ ਸਕਦੇ ਹੋ, ਪੰਜਾਬੀ ਗੱਭਰੂਆਂ ਦੇ ਇਸ ਮੁਕਾਬਲੇ ਨੂੰ ਦੇਖਣ ਲਈ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ । ਇਸ ਐਪ ਦੇ ਜ਼ਰੀਏ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਹਿੱਟ ਪੰਜਾਬੀ ਗਾਣੇ । ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦਾ ਸਿੱਧਾ ਪ੍ਰਸਾਰਨ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network