ਕਿਸਾਨਾਂ ਦੇ ਦਿੱਲੀ ਮਾਰਚ ਦੌਰਾਨ ਹੀਰੋ ਬਣਿਆ ਇਹ ਨੌਜਵਾਨ, ਪੰਜਾਬੀ ਕਲਾਕਾਰਾਂ ਨੇ ਵੀ ਸ਼ੇਅਰ ਕੀਤੀ ਵੀਡੀਓ

written by Rupinder Kaler | November 26, 2020

ਖੇਤੀ ਬਿੱਲਾਂ ਖਿਲਾਫ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ । ਇਸ ਸਭ ਦੇ ਚਲਦੇ ਅੰਬਾਲਾ-ਚੰਡੀਗੜ੍ਹ ਹਾਈਵੇਅ ਤੇ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਰਮਿਆਨ ਕਿਸਾਨ ਅੱਗੇ ਵੱਧਣ ਦੀ ਜ਼ਿੱਦ ਉੱਤੇ ਅੜੇ ਰਹੇ ਤਾਂ ਪੁਲਿਸ ਨੇ ਕਿਸਾਨਾਂ ਨਾਲ ਸਖਤੀ ਵਰਤਣ ਦੀ ਕੋਸ਼ਿਸ਼ ਕੀਤੀ । ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਠੰਡ ਦੇ ਇਸ ਮੌਸਮ ਵਿੱਚ ਕਿਸਾਨਾਂ ਉੱਤੇ ਪਾਣੀਆਂ ਦੀਆਂ ਬੋਛਾਰਾਂ ਮਾਰੀਆਂ ਗਈਆਂ । ਹੋਰ ਪੜ੍ਹੋ :

ਪਰ ਇਸ ਦਰਮਿਆਨ ਅਚਾਨਕ ਇੱਕ ਦਲੇਰ ਨੌਜਵਾਨ ਸਾਹਮਣੇ ਆਇਆ। ਜਿਸ ਨੇ ਬੜੀ ਦਲੇਰੀ ਤੇ ਚੁਸਤੀ ਨਾਲ ਪੁਲਿਸ ਦੇ ਪਾਣੀ ਵਾਲੇ ਟੈਂਕ 'ਤੇ ਚੜ੍ਹ ਕੇ ਪਾਣੀ ਦੀਆਂ ਇਨ੍ਹਾਂ ਬੋਛਾਰਾਂ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਤੁਰੰਤ ਪੁਲਿਸ ਦੀ ਗੱਡੀ ਤੋਂ ਉਤਰਨ ਲਈ ਨੌਜਵਾਨ ਨੇ ਮੁੜ ਟਰਾਲੀ ਉੱਤੇ ਛਾਲ ਮਾਰ ਦਿੱਤੀ। ਇਸ ਸਾਰੀ ਕਾਰਵਾਈ ਦੀ ਉੱਥੇ ਖੜ੍ਹੇ ਲੋਕਾਂ ਨੇ ਵੀਡੀਓ ਬਣਾ ਲਈ ਤੇ ਫੋਟੋ ਖਿੱਚੀ। ਬਸ ਥੋੜੇ ਸਮੇਂ ਬਾਅਦ ਇਸ ਨੌਜਵਾਨ ਦੀ ਸਟੋਰੀ ਸੋਸ਼ਲ ਮੀਡੀਆ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ। ਇੰਨਾ ਹੀ ਨਹੀਂ ਲੋਕ ਇਸ ਨੌਜਵਾਨ ਦੀ ਫੋਟੋ ਤੇ ਵੀਡੀਓ ਆਪਣੇ ਵਟਸਐਪ ਸਟੈਟਸ ਉੱਤੇ ਪਾਉਣ ਲੱਗੇ ਹਨ । ਪੰਜਾਬ ਦੇ ਕਈ ਫ਼ਿਲਮੀ ਸਿਤਾਰਿਆਂ ਨੇ ਵੀ ਇਸ ਨੌਜਵਾਨ ਦੀ ਵੀਡੀਓ ਸ਼ੇਅਰ ਕੀਤੀ ਹੈ । ਦਰਸ਼ਨ ਔਲਖ ਨੇ ਵੀ ਇਸ ਨੌਜਵਾਨ ਦੀ ਵੀਡੀਓ ਸ਼ੇਅਰ ਕਰਕੇ ਇਸ ਮੁੰਡੇ ਦੀ ਬਹਾਦਰੀ ਦੀ ਦਾਤ ਦਿੱਤੀ ਹੈ ।

0 Comments
0

You may also like