ਗਲੀਆਂ ‘ਚ ਰੁਲ ਰਹੇ ਇਸ ਬਾਪੂ ਲਈ ਮਸੀਹਾ ਬਣੇ ਇਹ ਨੌਜਵਾਨ, ਵੀਡੀਓ ਵਾਇਰਲ

written by Shaminder | August 07, 2021

ਮਾਪੇ ਆਪਣੇ ਬੱਚਿਆਂ ਦੇ ਲਈ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਕਰਦੇ ਹਨ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣ ਦੇ ਲਈ । ਪਰ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਹੈ ਤਾਂ ਉਹ ਬਜ਼ੁਰਗ ਮਾਂ ਬਾਪ ਦੀ ਸੇਵਾ ਕਰਨਾ ਤਾਂ ਦੂਰ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਦੇਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਉਨ੍ਹਾਂ ਦੇ ਲਈ । ਅੱਜ ਅਸੀਂ ਤੁਹਾਨੂੰ ਅਸੀਂ ਇੱਕ ਅਜਿਹੇ ਹੀ ਬਜ਼ੁਰਗ ਬਾਬੇ ਦੇ ਬਾਰੇ ਦੱਸਣ ਜਾ ਰਹੇ ਹਾਂ ।

Bapu ,,,,,,,,,-min Image From Instagram

ਹੋਰ ਪੜ੍ਹੋ : ਹਾਰਬੀ ਸੰਘਾ ਦੇ ਨਾਲ ਨਜ਼ਰ ਆ ਰਹੇ ਇਸ ਸ਼ਖਸ ਨੂੰ ਕੀ ਤੁਸੀਂ ਪਛਾਣਿਆ ! 

bapu ppp,,,,,-min Image From Instagram

ਇਹ ਬਜ਼ੁਰਗ ਬਾਬਾ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਗਲੀਆਂ ‘ਚ ਰੁਲ ਰਿਹਾ ਸੀ ।ਪਰ ਇਸ ਬਾਬੇ ਦੀ ਹਾਲਤ ‘ਤੇ ਕਿਸੇ ਸਮਾਜ ਸੇਵੀ ਸੰਸਥਾ ਦੀ ਨਜ਼ਰ ਪਈ ਅਤੇ ਉੱਥੋਂ ਇਸ ਨੂੰ ਲੈ ਕੇ ਬਿਰਧ ਆਸ਼ਰਮ ‘ਚ ਭਰਤੀ ਕਰਵਾਇਆ । ਇਸ ਵੀਡੀਓ ਨੂੰ ਮਨਿੰਦਰ ਸਿੰਘ ਨਾਂਅ ਦੇ ਸ਼ਖਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਮਨਿੰਦਰ ਸਿੰਘ ਨੇ ਲਿਖਿਆ ‘ਇਹ ਬਾਪੂ ਜੀ ਸਾਲ ਸਵਾ ਸਾਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਗਲ਼ੀਆਂ ਚ ਰੁਲ਼ ਰਹੇ ਸੀ ।

bapu,-min Image From Instagram

ਇਹਨਾ ਦੇ ਦੋ ਪੁਤਰਾਂ ਨੇ ਇਹਨਾ ਨੂੰ ਘਰ ਤੋ ਕੱਢ ਦਿੱਤਾ ਹੋਇਆ ਤੇ ਸਭ ਵੇਚ ਵੱਟ ਕੇ ਕਿਤੇ ਚਲੇ ਗਏ ਨੇ ਬਾਪੂ ਨੂੰ ਛੱਡ ਕੇ। ਬੜੀ ਗੰਦਗੀ ਚ ਰਹਿ ਰਹੇ ਸਨ ਬਾਪੂ ਜੀ  ।ਟੋਇਲਟ ਬਾਥਰੂਮ ਸਭ ਵਿੱਚ ਹੀ ਕਰਦੇ ਸਨ। ਪ੍ਰਸ਼ਾਦਾ ਕੋਈ ਦੇ ਦਵੇ ਤਾਂ ਸ਼ਕ ਲੈਂਦੇ ਸਨ। ਨਹੀ ਤਾਂ ਇੱਦਾਂ ਹੀ ਪਏ ਰਹਿੰਦੇ ਸੀ ਗੰਦਗੀ ਚ। ਸਾਨੂੰ ਪਤਾ ਲੱਗਾ ਸੀ ਕੱਲ ਬਾਪੂ ਜੀ ਬਾਰੇ ਤੇ ਮਾਹਰਾਜ ਨੇ ਸਾਡੇ ਕੋਲੋ ਸੇਵਾ ਲਈ ਆ।

ਬਾਪੂ ਜੀ ਨੂੰ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ(ਹੁਸ਼ਿਆਰਪੁਰ ) ਲੈ ਕੇ ਆਏ ਆ। ਇੱਥੇ ਦੇਖਭਾਲ਼ ਵੀ ਵਧੀਆ ਹੋਊਗੀ ਤੇ ਇਲਾਜ ਵੀ ਕਰਵਾਵਾਂਗੇ ਹੁਣ ਹੱਡ ਗੋਡਿਆਂ ਦਾ ਇੱਥੇ ਹੀ। (ਲੋੜਵੰਦ ਪਰਿਵਾਰਾਂ ਲਈ ਫਰੀ ਸੇਵਾ. ਜੇ ਹੋਰ ਵੀ ਤੁਹਾਨੂੰ ਇਹੋ ਜਹੇ ਬਜੁਰਗ ਕਿਤੇ ਦਿਖਦੇ ਨੇ ਜੋ ਬੇਘਰ ਨੇ ਤਾ  ਸਾਨੂੰ  ਦੱਸੋ ਅਸੀ ਇਲਾਜ ਵੀ ਕਰਾਂਵਾਗੇ ਤੇ ਰਹਿਣ ਦਾ ਵੀ ਚੰਗਾ ਪ੍ਰਬੰਧ ਕਰਾਂਗੇ)ਬੁੱਢਾ ਦਲ,ਫੋਜ-ਬਾਬਾ ਬਹਾਦਰ ਸਿੰਘ ਸਾਹਿਬ ਜੀ)।

 

0 Comments
0

You may also like