ਸਲਮਾਨ ਖ਼ਾਨ ਦੇ ਪਿਤਾ ਨੂੰ ਧਮਕੀ ਭਰਿਆ ਖ਼ਤ ਭੇਜਣ ਵਾਲਾ ਨਿਕਲਿਆ ਲਾਰੈਂਸ ਬਿਸ਼ਨੋਈ ਦਾ ਕਰੀਬੀ

written by Lajwinder kaur | June 10, 2022

ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਨੂੰ ਧਮਕੀ ਭਰੀ ਚਿੱਠੀ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੇ ਸਲਮਾਨ ਖ਼ਾਨ ਨੂੰ ਧਮਕੀ ਭਰੇ ਖ਼ਤ ਨੂੰ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਸਲਮਾਨ ਖ਼ਾਨ ਦੇ ਪਿਤਾ ਨੂੰ ਮਿਲੇ ਧਮਕੀ ਭਰੀ ਚਿੱਠੀ ਕਿਸੇ ਹੋਰ ਨੇ ਨਹੀਂ ਸਗੋਂ ਨੂੰ ਲਾਰੈਂਸ ਬਿਸ਼ਨੋਈ ਦੇ ਖਾਸ ਵਿਕਰਮ ਬਰਾੜ ਨੇ ਭੇਜੀ ਸੀ। ਵਿਕਰਮ ਬਰਾੜ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ ਅਤੇ ਉਹ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ। ਪਰ ਫਿਲਹਾਲ ਉਹ ਦੇਸ਼ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ : ਧਮਕੀ ਮਿਲਣ 'ਤੇ ਸਲਮਾਨ ਖ਼ਾਨ ਨੇ ਦਿੱਤਾ ਵੱਡਾ ਬਿਆਨ, ਕਿਹਾ- 'ਗੋਲਡੀ ਬਰਾੜ ਨੂੰ ਮੈਂ...'

ਦੱਸ ਦਈਏ ਵਿਕਰਮ ਬਰਾੜ ਖੁਦ ਰਾਜਸਥਾਨ ਦਾ ਗੈਂਗਸਟਰ ਹੈ, ਜਿਸ ਦੇ ਸਬੰਧ ਐਨਕਾਊਂਟਰ 'ਚ ਮਾਰੇ ਗਏ ਬਦਨਾਮ ਗੈਂਗਸਟਰ ਆਨੰਦਪਾਲ ਦੇ ਭਰਾ ਅਨਮੋਲ ਨਾਲ ਵੀ ਦੱਸੇ ਜਾਂਦੇ ਹਨ।

ਦੱਸ ਦੇਈਏ ਕਿ ਐਤਵਾਰ ਨੂੰ ਸਲਮਾਨ ਖ਼ਾਨ ਦੇ ਪਿਤਾ ਨੂੰ ਸੈਰ ਕਰਨ ਸਮੇਂ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ। ਸਲੀਮ ਖ਼ਾਨ ਨੂੰ ਮਿਲੇ ਇਸ ਖ਼ਤ ‘ਚ ਲਿਖਿਆ ਗਿਆ ਸੀ ਕਿ ਸਲੀਮ ਖ਼ਾਨ ਅਤੇ ਸਲਮਾਨ ਖ਼ਾਨ ਦੀ ਉਹੀ ਹਾਲਤ ਕਰ ਦੇਵਾਂਗੇ ਜੋ ਸਿੱਧੂ ਮੂਸੇਵਾਲਾ ਦਾ ਕੀਤਾ ਹੈ।

Gangster Lawrence Bishnoi denies sending threat letter to Salman Khan, his father Salim Khan

ਇਹ ਪੱਤਰ ਮਿਲਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਪੁਲਿਸ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਚਿੱਠੀ ਮਿਲਦੇ ਹੀ ਸਭ ਤੋਂ ਪਹਿਲਾਂ ਜੋ ਨਾਂ ਸਾਹਮਣੇ ਆਇਆ, ਉਹ ਸੀ ਲਾਰੈਂਸ ਬਿਸ਼ਨੋਈ ਦਾ। ਕਿਉਂਕਿ ਲਾਰੇਂਸ ਬਿਸ਼ਨੋਈ ਨੇ ਸਲਮਾਨ ਨੂੰ ਪਹਿਲਾਂ ਵੀ ਧਮਕੀ ਦਿੱਤੀ ਸੀ। ਸਾਲ 2008 'ਚ ਜਦੋਂ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਦਾ ਨਾਂ ਆਇਆ ਤਾਂ ਬਿਸ਼ਨੋਈ ਨੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਕਾਰਨ ਸਾਰਿਆਂ ਦਾ ਸ਼ੱਕ ਲਾਰੈਂਸ 'ਤੇ ਜਾ ਰਿਹਾ ਸੀ।

salman khan talking about goldy brar

ਹਾਲਾਂਕਿ ਜਦੋਂ ਲਾਰੈਂਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਚਿੱਠੀ ਕਿਸ ਨੇ ਭੇਜੀ ਹੈ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਜਦੋਂ ਇਸ ਬਾਰੇ ਪੁਲਿਸ ਨੇ ਸਲਮਾਨ ਖ਼ਾਨ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਕਿਸੇ ਤੋਂ ਕੋਈ ਧਮਕੀ ਨਹੀਂ ਮਿਲੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਹੁਣ ਦੇਖਦੇ ਹਾਂ ਕਿ ਗੈਂਗਸਟਰ ਵਿਕਰਮ ਬਰਾੜ ਦਾ ਨਾਂ ਸੁਣ ਕੇ ਲਾਰੈਂਸ ਕੀ ਪ੍ਰਤੀਕਿਰਿਆ ਦਿੰਦੇ ਹਨ। ਦੱਸ ਦਈਏ ਫਿਲਹਾਲ ਬਿਕਰਮ ਬਰਾੜ ਦੇਸ਼ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

You may also like