'Spider-Man : No Way Home' ਫ਼ਿਲਮ ਦੇ ਤਿੰਨ ਨਵੇਂ ਪੋਸਟਰ ਛਾਏ ਸੋਸ਼ਲ ਮੀਡੀਆ ‘ਤੇ

written by Lajwinder kaur | December 05, 2021

ਸਪਾਈਡਰ-ਮੈਨ ਦੀ ਨਵੀਂ ਸੀਰੀਜ਼ ਸਪਾਈਡਰ-ਮੈਨ: ਨੋ ਵੇ ਹੋਮ Spider-Man : No Way Home' ਜੋ ਕਿ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਇਹ ਹਾਲੀਵੁੱਡ ਫ਼ਿਲਮ 17 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਬਹੁਤ ਹੀ ਰੋਮਾਂਚਕ ਅਤੇ ਐਕਸ਼ਨ ਸੀਨ ਦਾ ਜਾਦੂ ਫਿਰ ਤੋਂ ਵੱਡੇ ਪਰਦੇ 'ਤੇ ਦਿਖਾਈ ਦੇਵੇਗਾ। ਪ੍ਰੋਡਕਸ਼ਨ ਕੰਪਨੀ ਨੇ ਇਸ ਫ਼ਿਲਮ ਦਾ ਆਫੀਸ਼ੀਅਲ ਟ੍ਰੇਲਰ ਵੀ ਲਾਂਚ ਕਰ ਦਿੱਤਾ ਹੈ।

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਸਿੰਘ ਹੋਇਆ ਨੌ ਮਹੀਨਿਆਂ ਦਾ, ਗਾਇਕਾ ਨੇ ਸਾਂਝੀ ਕੀਤੀ ਆਪਣੀ ਨੌ ਮਹੀਨੇ ਵਾਲੇ ਬੇਬੀ ਬੰਪ ਅਤੇ ਨੌ ਮਹੀਨੇ ਦੇ ਹੁਨਰ ਦੀ ਤਸਵੀਰ

inside spider man

ਇਸ ਦੌਰਾਨ ਫ਼ਿਲਮ ਦੇ ਤਿੰਨ ਨਵੇਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟ ਰਹੇ ਨੇ। ਨਵੀਂ ਸਪਾਈਡਰ-ਮੈਨ ਮੂਵੀ ਨਾ ਸਿਰਫ਼ ਟੌਮ ਹੌਲੈਂਡ ਦੇ ਪੀਟਰ ਪਾਰਕਰ ਨੂੰ ਵਾਪਸ ਲਿਆਉਂਦੀ ਹੈ, ਸਗੋਂ ਸਪਾਈਡਰ-ਮੈਨ ਦੀਆਂ ਪਿਛਲੀਆਂ ਅਤੇ ਮੌਜੂਦਾ ਫ਼ਿਲਮਾਂ ਦੇ ਖਲਨਾਇਕਾਂ ਨੂੰ ਵੀ ਵਾਪਸ ਲਿਆਉਂਦੀ ਹੈ। ਇਸ ਫ਼ਿਲਮ ਦੇ ਤਿੰਨ ਖਲਨਾਇਕਾਂ ਦੇ ਪੋਸਟਰ ਸੋਸ਼ਲ਼ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੇ ਨੇ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਇਹ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਅਸਲ ‘ਚ ਵੀ ਫੁਲਕਾਰੀ ਦੀ ਕਢਾਈ ਕਰਨੀ ਆਉਂਦੀ ਹੈ

ਨਵੇਂ ਪੋਸਟਰ ਸਪਾਈਡਰ-ਮੈਨ: ਨੋ ਵੇ ਹੋਮ - ਡਾਕਟਰ ਆਕਟੋਪਸ, ਗ੍ਰੀਨ ਗੋਬਲਿਨ, ਅਤੇ ਇਲੈਕਟ੍ਰੋ ਲਈ ਵਾਪਸ ਆਉਣ ਵਾਲੇ ਤਿੰਨ ਪ੍ਰਸਿੱਧ ਖਲਨਾਇਕਾਂ 'ਤੇ ਵਿਸਤ੍ਰਿਤ ਰੂਪਾਂ ਦਾ ਖੁਲਾਸਾ ਕਰਦੇ ਹਨ । ਇਹ ਫ਼ਿਲਮ 17 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

 

 

 

 

 

You may also like