ਦੱਸੋ ਕਿਹੜੀ ਗਾਇਕਾ ਦੀ ਅਦਾਕਾਰੀ ਹੈ ਤੁਹਾਨੂੰ ਪਸੰਦ। ਅਮਰ ਨੂਰੀ, ਮਿਸ ਪੂਜਾ ਜਾਂ ਫਿਰ ਨਿਮਰਤ ਖਹਿਰਾ?

written by Lajwinder kaur | May 13, 2019

ਪੰਜਾਬੀ ਇੰਡਸਟਰੀ ‘ਚ ਗਾਇਕ ਹੀ ਨਹੀਂ ਸਗੋਂ Female Singers ਵੀ ਗਾਇਕੀ ਦੇ ਨਾਲ ਅਦਾਕਾਰੀ ‘ਚ ਵੀ ਆਪਣੇ ਜੌਹਰ ਦਿਖਾ ਚੁੱਕੀਆਂ ਨੇ। ਅੱਜ ਤੁਹਾਨੂੰ ਰੁਬਰੂ ਕਰਵਾਉਂਦੇ ਹਾਂ ਅਜਿਹੀਆਂ ਹੀ ਗਾਇਕਾਵਾਂ ਤੋਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰ ਨੂਰੀ ਦੀ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਕੀਲ ਰੱਖਿਆ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਆਪਣਾ ਮੁਰੀਦ ਬਨਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਵੀ ਜਲਵੇ ਬਿਖੇਰੇ ਹਨ। ਉਹਨਾਂ ਦੀ ਪਹਿਲੀ ਫਿਲਮ ਸੀ ਸੀ ਗੱਭਰੂ ਪੰਜਾਬ ਦਾ, ਇਸ ਫਿਲਮ ਵਿੱਚ ਦੀਦਾਰ ਸੰਧੂ ਦੇ ਨਾਲ ਨੂਰੀ ਦਾ ਅਖਾੜਾ ਫਿਲਮਾਇਆ ਗਿਆ ਸੀ । ਉਹ ‘ਮੇਲਾ’, ‘ਬਦਲਾ ਜੱਟ ਦਾ’, ‘ਦਿਲ ਦਾ ਮਾਮਲਾ’, ‘ਜੀ ਆਇਆ ਨੂੰ’ ਆਦਿ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਸ਼ੁਰੂ ਤੋਂ ਹੀ ਭਰਵਾਂ ਹੁੰਗਾਰਾ ਮਿਲਿਆ ਹੈ।Three Punjabi singer actress Amar Noorie, Miss Pooja or Nimrat Khaira ਸੁਰਾਂ ਦੀ ਮਲਿਕਾ ਮਿਸ ਪੂਜਾ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਹਨੇਰੀ ਲਿਆ ਕੇ ਰੱਖੀ ਹੋਈ ਸੀ। ਕਈ ਹਿੱਟ ਗੀਤ ਦੇਣ ਤੋਂ ਬਾਅਦ ਮਿਸ ਪੂਜਾ ਨੇ ਆਪਣੇ ਕਦਮ ਫ਼ਿਲਮੀ ਜਗਤ ‘ਚ ਪੰਜਾਬਣ ਨਾਲ ਰੱਖਿਆ। ਇਸ ਤੋਂ ਬਾਅਦ ਚੰਨਾ ਸੱਚੀ ਮੁੱਚੀ ਤੇ ਇਸ਼ਕ ਗਰਾਰੀ ‘ਚ ਵੀ ਅਭਿਨੈ ਦੇ ਜੌਹਰ ਵਿਖਾਏ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਕਿਰਦਾਰ ਨੂੰ ਵਧੀਆ ਰਿਸਪਾਂਸ ਮਿਲਿਆ ਸੀ। Three Punjabi singer actress Amar Noorie, Miss Pooja or Nimrat Khaira ਹੋਰ ਵੇਖੋ:ਕਿਉਂ ਵਿਸਰਦੀਆਂ ਜਾ ਰਹੀਆਂ ਨੇ ਪੰਜਾਬ ਦੀਆਂ ਲੋਕ ਖੇਡਾਂ, ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਇਨ੍ਹਾਂ ਖੇਡਾਂ ਤੋਂ ਗੱਲ ਕਰਦੇ ਹਾਂ ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ਜਿਨ੍ਹਾਂ ਨੇ ਗੀਤਾਂ ਦੇ ਨਾਲ ਅਦਾਕਾਰੀ ‘ਚ ਵੀ ਆਪਣੇ ਜਲਵੇ ਬਿਖੇਰੇ ਹਨ। ਪੰਜਾਬੀ ਫ਼ਿਲਮ ਲਾਹੌਰੀਆ ਚ ਆਪਣੇ ਨਿੱਕੇ ਜਿਹੇ ਕਿਰਦਾਰ ਦੀ ਛਾਪ ਛੱਡਣ ਤੋਂ ਬਾਅਦ ਸਾਲ 2018 ‘ਚ ਫ਼ਿਲਮ ਅਫ਼ਸਰ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਨ੍ਹਾਂ ਨੇ ਤਰਸੇਮ ਜੱਸੜ ਦੇ ਓਪਜ਼ਿਟ ਕਿਰਦਾਰ ਨਿਭਾਇਆ ਸੀ। ਸਰੋਤਿਆਂ ਵੱਲੋਂ ਉਨ੍ਹਾਂ ਦੀ ਅਦਾਕਾਰੀ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਦੱਸੋ ਕਿਹੜੀ ਗਾਇਕਾ ਦੀ ਅਦਾਕਾਰੀ ਜ਼ਿਆਦਾ ਪਸੰਦ ਹੈ।

0 Comments
0

You may also like