Advertisment

ਸੁਖਸ਼ਿੰਦਰ ਛਿੰਦਾ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਗੀਤ ‘ਥਰਿੱਲ’ ਪਾ ਰਿਹਾ ਹੈ ਧੱਕ, ਸਰੋਤਿਆਂ ਨੂੰ ਆ ਰਿਹਾ ਪਸੰਦ

author-image
By Shaminder
New Update
ਸੁਖਸ਼ਿੰਦਰ ਛਿੰਦਾ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਗੀਤ ‘ਥਰਿੱਲ’ ਪਾ ਰਿਹਾ ਹੈ ਧੱਕ, ਸਰੋਤਿਆਂ ਨੂੰ ਆ ਰਿਹਾ ਪਸੰਦ
Advertisment
ਗੁਰਲੇਜ਼ ਅਖਤਰ ਅਤੇ ਸੁਖਸ਼ਿੰਦਰ ਛਿੰਦਾ ਦੀ ਆਵਾਜ਼ ‘ਚ ਗੀਤ ‘ਥਰਿੱਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਦੋਵਾਂ ਗਾਇਕਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਗਾਇਆ ਹੈ । ਗੀਤ ਦੀ ਫੀਚਰਿੰਗ ‘ਚ ਪ੍ਰਭ ਗਰੇਵਾਲ ਤੇ ਖੁਦ ਸੁਖਸ਼ਿੰਦਰ ਛਿੰਦਾ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਗੁਰਮਿੰਦਰ ਮੱਦੋਕੇ ਨੇ ਲਿਖੇ ਨੇ । ਇਸ ਗੀਤ ‘ਚ ਜੱਟੀ ਦੇ ਨਖਰੇ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਨਖਰੇ ਸਮਾਈਲ ਅਤੇ ਅਦਾਵਾਂ ਦੇ ਨਾਲ ਹਰ ਇੱਕ ਗੱਭਰੂ ਨੂੁੰ ਕੀਲ ਕੇ ਰੱਖ ਦਿੰਦੀ ਹੈ । ਇਸ ਗੀਤ ‘ਚ ਸੁਖਸ਼ਿੰਦਰ ਛਿੰਦਾ ਅਤੇ ਗੁਰਲੇਜ਼ ਅਖਤਰ ਦੀਆਂ ਆਵਾਜ਼ਾਂ ਸਰੋਤਿਆਂ ਨੂੰ ਖੂਬ ਪਸੰਦ ਆ ਰਹੀਆਂ ਨੇ । ਸੁਖਸ਼ਿੰਦਰ ਛਿੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮੈਂ ਚਿੱਠੀ ਲੰਡਨੋ ਲਿਖਦਾ ਤਾਰਾ, ਗੁੰਮਸੁੰਮ ਗੁੰਮਸੁੰਮ ਪਿਆਰ ਦਾ ਮੌਸਮ ਸਣੇ ਕਈ ਗੀਤ ਸ਼ਾਮਿਲ ਹਨ । https://www.instagram.com/p/CAVlfB4lJb1/ ਗਾਇਕਾ ਗੁਰਲੇਜ਼ ਅਖਤਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਹੀ ਕੋਈ ਪੰਜਾਬੀ ਗਾਇਕ ਹੋਵੇਗਾ ਜਿਸ ‘ਚ ਪੰਜਾਬ ਦੀ ਇਸ ਬੁਲੰਦ ਆਵਾਜ਼ ਦੀ ਮਾਲਕ ਨੇ ਗੀਤ ਨਾ ਗਾਇਆ ਹੋਵੇ । ਹਰਫ ਚੀਮਾ ਦਾ ਟਿੱਬਿਆਂ ਵਾਲਾ ਜੱਟ ਹੋਵੇ ਜਾਂ ਫਿਰ ਆਰ ਨੇਤ ਦੇ ਨਾਲ ਗਾਇਆ ਗੀਤ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ’ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲਿਆ ਹੈ ।ਹੁਣ ਸੁਖਸ਼ਿੰਦਰ ਅਤੇ ਗੁਰਲੇਜ਼ ਅਖਤਰ ਦੇ ਇਸ ਡਿਊਟ ਸੌਂਗ ਨੂੰ ਸਰੋਤਿਆਂ ਦਾ ਕਿੰਨਾ ਕੁ ਭਰਵਾਂ ਹੁੰਗਾਰਾ ਮਿਲਦਾ ਹੈ ਇਹ ਵੇਖਣਾ ਹੋਵੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment