'ਠੱਗਸ ਆਫ ਹਿੰਦੁਸਤਾਨ' 'ਤੇ ਕੇ.ਆਰ.ਕੇ ਦਾ ਵਿਵਾਦਿਤ ਬਿਆਨ ,ਵੇਖੋ ਆਖਿਰ ਕੀ ਬੋਲ ਗਏ ਕਮਾਲ ਰਾਸ਼ਿਦ ਖਾਨ 

Written by  Shaminder   |  November 12th 2018 06:50 AM  |  Updated: November 12th 2018 06:50 AM

'ਠੱਗਸ ਆਫ ਹਿੰਦੁਸਤਾਨ' 'ਤੇ ਕੇ.ਆਰ.ਕੇ ਦਾ ਵਿਵਾਦਿਤ ਬਿਆਨ ,ਵੇਖੋ ਆਖਿਰ ਕੀ ਬੋਲ ਗਏ ਕਮਾਲ ਰਾਸ਼ਿਦ ਖਾਨ 

ਕਮਾਲ ਰਾਸ਼ਿਦ ਖਾਨ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਨੇ । ਆਪਣੇ ਬੜਬੋਲੇ ਅਤੇ ਬੇਬਾਕ ਅਤੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਣ ਵਾਲੇ ਕਮਾਲ ਰਾਸ਼ਿਦ ਖਾਨ ਨੇ ਇੱਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਹੈ । ਹਾਲ ਹੀ ਵਿੱਚ ਉਨ੍ਹਾਂ ਨੇ ਆਮਿਰ ਖਾਨ ਦੀ ਫਿਲਮ 'ਠੱਗਸ ਆਫ ਹਿੰਦੁਸਤਾਨ' 'ਤੇ ਵਿਵਾਦਿਤ ਬਿਆਨ ਦਿੱਤਾ ਹੈ । ਕੇਆਰਕੇ ਨੇ ਨੇ ਆਪਣੇ ਟਵੀਟ 'ਚ ਵੀਡਿਓ ਪੋਸਟ ਕਰਕੇ ਆਮਿਰ ਖਾਨ ,ਅਮਿਤਾਭ ਬੱਚਨ ,ਕਟਰੀਨਾ ਕੈਫ ਅਤੇ ਫਾਤਿਮਾ ਸਨ ਸ਼ੇਖ ਸਟਾਰਰ 'ਠੱਗਸ ਆਫ ਹਿੰਦੁਸਤਾਨ' ਖਿਲਾਫ ਆਪਣੀ ਭੜਾਸ ਕੱਢੀ ਹੈ ।

ਹੋਰ ਵੇਖੋ : ਵਿਵਾਦਾਂ ‘ਚ ਫਸੀ ਫਿਲਮ ‘ਠੱਗਸ ਆਫ ਹਿੰਦੁਸਤਾਨ’

https://www.youtube.com/watch?v=IlGUU1EHH30

ਵੀਡਿਓ 'ਚ ਕੇਆਰਕੇ ਆਮਿਰ ਖਾਨ 'ਤੇ ਵਰ੍ਹ ਰਹੇ ਨੇ । ਉਨ੍ਹਾਂ ਨੇ ਇਸ ਵੀਡਿਓ 'ਚ ਕਿਹਾ ਕਿ "ਪੂਰੀ ਫਿਲਮ 'ਚ ਫਾਤਿਮਾ ਸਨ੍ਹਾ ਸ਼ੇਖ ,ਅਮਿਤਾਭ ਬੱਚਨ ਨੇ ਬਹੁਤ ਹੀ ਵਧੀਆ ਅਦਾਕਾਰੀ ਕੀਤੀ ਹੈ ,ਪਰ ਆਮਿਰ ਖਾਨ ਨੇ ਬਹੁਤ ਹੀ ਘਟੀਆ ਐਕਟਿੰਗ ਕੀਤੀ ਹੈ । ਆਮਿਰ ਖਾਨ ਨੇ ਇਹ ਫਿਲਮ ਕਿਉਂ ਕੀਤੀ ਇਹ ਤਾਂ ਸਮਝ 'ਚ ਆਉਂਦਾ ਹੈ ,ਪਰ ਅਮਿਤਾਭ ਬੱਚਨ ਨੇ ਇਹ ਫਿਲਮ ਕਿਉਂ ਕੀਤੀ ਇਹ ਸਮਝ 'ਚ ਨਹੀਂ ਆਉਂਦਾ"।

ਹੋਰ ਵੇਖੋ : ਗਾਇਕ ਰੇਸ਼ਮ ਸਿੰਘ ਅਨਮੋਲ ਦੀ ‘ਸਨੈਪ ਚੈਟ’ ਦੇ ਹੋਣ ਲੱਗੇ ਚਰਚੇ, ਵੀਡੀਓ ਦੇਖੋ

Thugs Of Hindostan Thugs Of Hindostan

ਏਨਾਂ ਹੀ ਨਹੀਂ ਕੇਆਰਕੇ ਨੇ ਫਿਲਮ ਦੇ ਡਾਇਰੈਕਟਰ ਖਿਲਾਫ ਵੀ ਆਪਣੀ ਭੜਾਸ ਕੱਢੀ ਹੈ ਉਨ੍ਹਾਂ ਨੇ ਡਾਇਰੈਕਟਰ ਖਿਲਾਫ ਬੋਲਦਿਆਂ ਕਿਹਾ ਕਿ "ਫਿਲਮ ਦਾ ਸਕਰੀਨ ਪਲੇ ਕਾਫੀ ਘਟੀਆ ਹੈ ,ਡਾਇਲਾਗਸ ਵੀ ਬਕਵਾਸ ਹਨ ਜੋ ਫਿਲਮ ਦੇ ਡਾਇਰੈਕਟਰ ਵਿਜੇ ਕ੍ਰਿਸ਼ਨਾ ਅਚਾਰਿਆ ਨੇ ਖੁਦ ਲਿਖੇ ਨੇ ਇਸ ਲਈ ਤਾਂ ਉਨ੍ਹਾਂ ਦੇ ਹੱਥ ਕੱਟ ਲੈਣੇ ਚਾਹੀਦੇ ਨੇ ਤਾਂ ਕਿ ਉਹ ਦੁਬਾਰਾ ਅਜਿਹਾ ਕੁਝ ਨਾ ਬਣਾ ਸਕਣ"।ਦੱਸ ਦਈਏ ਕਿ ਆਮਿਰ ਖਾਨ ਦੀ 'ਠੱਗਸ ਆਫ ਹਿੰਦੁਸਤਾਨ' ਨੂੰ ਉਨ੍ਹਾਂ ਦੀਆਂ ਹੋਰਨਾਂ ਫਿਲਮਾਂ ਵਾਂਗ ਸ਼ਲਾਘਾ ਨਹੀਂ ਮਿਲ ਰਹੀ ।

Thugs Of Hindostan

ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਲੋਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਕਰੇਜ਼ ਸੀ ਪਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਕੋਈ ਖਾਸ ਰਿਸਪਾਂਸ ਨਹੀਂ ਮਿਲ ਰਿਹਾ । ਜਿਸ ਤੋਂ ਬਾਅਦ ਕੇ.ਆਰ.ਕੇ ਨੇ ਆਪਣਾ ਰਿਵਿਊ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network