ਟਾਈਗਰ ਸ਼ਰਾਫ ਨੇ ਖਰੀਦਿਆ ਨਵਾਂ ਘਰ, ਘਰ ਦੀਆਂ ਤਸਵੀਰਾਂ ਵਾਇਰਲ

written by Rupinder Kaler | August 26, 2021

ਟਾਈਗਰ ਸ਼ਰਾਫ (tiger shroff) ਨੇ ਮੁੰਬਈ ਦੇ ਸਭ ਤੋਂ ਮਹਿੰਗੇ ਇਲਾਕੇ 'ਚ ਇਕ ਆਲੀਸ਼ਾਨ ਘਰ ਖਰੀਦਿਆ ਹੈ। ਖ਼ਬਰਾਂ ਮੁਤਾਬਿਕ ਇਸ ਥਾਂ 'ਤੇ ਕਈ ਵੱਡੇ ਸਿਤਾਰੇ ਰਹਿੰਦੇ ਹਨ । ਟਾਈਗਰ (tiger shroff)  ਨੇ ਇਹ ਘਰ ਮੁੰਬਈ ਦੇ ਖਾਰ ਵੈਸਟ 'ਚ ਰੂਸਤਮਜੀ ਪੈਰਾਮਾਊਂਟ 'ਚ ਲਿਆ ਹੈ। ਇਸ ਆਲੀਸ਼ਾਨ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਖਬਰਾਂ ਮੁਤਾਬਿਕ ਟਾਈਗਰ (tiger shroff)  ਇਸ ਨਵੇਂ ਘਰ 'ਚ ਆਪਣੇ ਪੂਰੇ ਪਰਿਵਾਰ ਦੇ ਨਾਲ ਰਹਿਣਗੇ।

ਹੋਰ ਪੜ੍ਹੋ :

ਅਦਾਕਾਰਾ ਰੂਬੀਨਾ ਦਿਲੈਕ ਨੇ ਕੀਤਾ ਵੱਡਾ ਖੁਲਾਸਾ, ਪਤੀ ਅਭਿਨਵ ਸ਼ੁਕਲਾ ਨਾਲ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ

ਟਾਈਗਰ (tiger shroff)  ਪਾਪਾ ਜੈਕੀ ਸ਼ਰਾਫ, ਮਾਂ ਆਇਸ਼ਾ ਸ਼ਰਾਫ ਅਤੇ ਭੈਣ ਕ੍ਰਿਸ਼ਨਾ ਸ਼ਰਾਫ ਦੇ ਨਾਲ ਇਸ ਘਰ 'ਚ ਸ਼ਿਫਟ ਹੋ ਗਏ ਹਨ। ਇਸ ਘਰ ਵਿੱਚ ਅੱਠ ਕਮਰੇ ਹਨ। ਟਾਈਗਰ ਨੇ ਆਪਣੇ ਇਸ ਘਰ ਨੂੰ ਜਾਨ ਅਬਰਾਹਿਮ ਦੇ ਭਰਾ ਏਲੇਨ ਤੋਂ ਡਿਜ਼ਾਈਨ ਕਰਵਾਇਆ ਹੈ। ਏਲੇਨ ਬਿਹਤਰੀਨ ਡਿਜ਼ਾਈਨਰ ਦੀ ਲਿਸਟ 'ਚ ਆਉਂਦੇ ਹਨ ਅਤੇ ਉਨ੍ਹਾਂ ਨੇ ਕਈ ਸਿਤਾਰਿਆਂ ਦੇ ਘਰਾਂ ਨੂੰ ਸਜਾਇਆ ਹੈ।

ਟਾਈਗਰ ਦੇ ਇਸ ਘਰ ‘ਚ ਹਰ ਤਰ੍ਹਾਂ ਦੀ ਸਹੂਲਤ ਹੈ ਇਸ 'ਚ ਜਿਮ, ਸਵੀਮਿੰਗ ਪੂਲ, ਗੇਮ ਰੂਮ ਸਮੇਤ ਹੋਰ ਬਹੁਤ ਕੁਝ ਹੈ। ਇਸ ਘਰ ਦੀ ਖਾਸ ਗੱਲ ਹੈ ਕਿ ਉਨ੍ਹਾਂ ਦੇ ਘਰ ਤੋਂ ਅਰਬ ਸਾਗਰ ਬਿਲਕੁੱਲ ਸਾਫ ਦਿਖਾਈ ਦਿੰਦਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਟਾਈਗਰ ਦੀ ਫੈਮਿਲੀ ਪਹਿਲਾਂ ਕਾਰਟਰ ਰੋਡ 'ਤੇ ਇਕ ਬਿਲਡਿੰਗ 'ਚ ਕਿਰਾਏ 'ਤੇ ਰਹਿ ਰਹੀ ਸੀ।

0 Comments
0

You may also like