ਟਾਈਗਰ ਸ਼ਰਾਫ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ‘ਹੀਰੋਪੰਤੀ 2’ ਦੇ ਫਰਸਟ ਲੁੱਕ ਨੂੰ ਕੁਝ ਹੀ ਘੰਟਿਆਂ ‘ਚ ਆਏ ਇੱਕ ਮਿਲੀਅਨ ਤੋਂ ਵੱਧ ਲਾਈਕਸ

Written by  Lajwinder kaur   |  February 28th 2020 06:08 PM  |  Updated: February 28th 2020 06:08 PM

ਟਾਈਗਰ ਸ਼ਰਾਫ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ‘ਹੀਰੋਪੰਤੀ 2’ ਦੇ ਫਰਸਟ ਲੁੱਕ ਨੂੰ ਕੁਝ ਹੀ ਘੰਟਿਆਂ ‘ਚ ਆਏ ਇੱਕ ਮਿਲੀਅਨ ਤੋਂ ਵੱਧ ਲਾਈਕਸ

ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਫ਼ਿਲਮ ਬਾਗੀ-3 ਦੇ ਸ਼ਾਨਦਾਰ ਟ੍ਰੇਲਰ ਪੰਚ ਤੋਂ ਬਾਅਦ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦੇ ਦਿੱਤਾ ਹੈ । ਐਕਸ਼ਨ ਹੀਰੋ ਟਾਈਗਰ ਸ਼ਰਾਫ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਅਗਲੇ ਸਾਲ ਆਉਣ ਵਾਲੀ ਫ਼ਿਲਮ ‘ਹੀਰੋਪੰਤੀ 2’ ਦਾ ਫਰਸਟ ਲੁੱਕ ਨੂੰ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਮੇਰੇ ਲਈ ਸਪੈਸ਼ਲ ਹੈ ਮੇਰੇ ਮੇਂਟਰ ਸਾਜਿਦ ਸਰ ਦੇ ਨਾਲ ਇੱਕ ਹੋਰ ਫ੍ਰੈਚਾਇਜ਼ ਨੂੰ ਅੱਗੇ ਵਧਾਉਣਾ ਮੇਰੀ ਖੁਸ਼ਕਿਸਮਤੀ ਹੈ । ਇਸ ਪੋਸਟਰ ਦੇ ਉੱਤੇ ਟਾਈਗਰ ਸ਼ਰਾਫ ਦੀ ਜ਼ਬਰਦਸਤ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ । ਫੈਨਜ਼ ਨੂੰ ਪੋਸਟਰ ਇੰਨਾ ਪਸੰਦ ਆ ਰਿਹਾ ਹੈ ਜਿਸਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਟਰੈਂਡ ਕਰ ਰਿਹਾ ਹੈ ਤੇ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।

ਹੋਰ ਵੇਖੋ:‘MR ਲੇਲੇ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਵਰੁਣ ਧਵਨ ਨਜ਼ਰ ਆਏ ਇਸ ਅੰਦਾਜ਼ ‘ਚ ਕਿ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਰ ਰਹੇ ਨੇ ਅਜਿਹੇ ਕਮੈਂਟਸ

ਸਾਲ 2014 ‘ਚ ਆਈ ਹੀਰੋਪੰਤੀ ਦੇ ਨਾਲ ਟਾਈਗਰ ਸ਼ਰਾਫ ਨੇ ਹਿੰਦੀ ਫ਼ਿਲਮੀ ਜਗਤ ‘ਚ ਆਪਣਾ ਡੈਬਿਊ ਕੀਤਾ ਸੀ । ਸਾਜਿਦ ਨਾਡੀਆਵਾਲਾ ਦੇ ਬੈਨਰ ਹੇਠ ਇਹ ਫ਼ਿਲਮ ਸੁਪਰ ਹਿੱਟ ਰਹੀ ਸੀ । ਜਿਸ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਸਿਕਵਲ ਆ ਰਿਹਾ ਹੈ । ਇਹ ਫ਼ਿਲਮ ਅਗਲੇ ਸਾਲ 16 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।

ਜੇ ਗੱਲ ਕਰੀਏ ਟਾਈਗਰ ਸ਼ਰਾਫ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ਉਨ੍ਹਾਂ ਦੀ ‘ਬਾਗੀ 3’ ਜੋ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਉਹ ਸ਼ਰਧਾ ਕਪੂਰ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network