Advertisment

ਇਹ ਨੇ ਉਹ ਟਿਕ ਟੋਕ ਸਟਾਰਜ਼ ਜਿੰਨ੍ਹਾਂ ਨੂੰ ਸ਼ੋਸ਼ਲ ਮੀਡੀਆ ਨੇ ਦਿਵਾਈ ਦੁਨੀਆਂ ਭਰ 'ਚ ਪਹਿਚਾਣ

author-image
By Aaseen Khan
New Update
ਇਹ ਨੇ ਉਹ ਟਿਕ ਟੋਕ ਸਟਾਰਜ਼ ਜਿੰਨ੍ਹਾਂ ਨੂੰ ਸ਼ੋਸ਼ਲ ਮੀਡੀਆ ਨੇ ਦਿਵਾਈ ਦੁਨੀਆਂ ਭਰ 'ਚ ਪਹਿਚਾਣ
Advertisment
ਇਹ ਨੇ ਉਹ ਟਿਕ ਟੋਕ ਸਟਾਰਜ਼ ਜਿੰਨ੍ਹਾਂ ਨੂੰ ਸ਼ੋਸ਼ਲ ਮੀਡੀਆ ਨੇ ਦਿਵਾਈ ਦੁਨੀਆਂ ਭਰ 'ਚ ਪਹਿਚਾਣ : ਸ਼ੋਸ਼ਲ ਮੀਡੀਆ ਇੱਕ ਅਜਿਹਾ ਸਾਧਨ ਬਣ ਚੁੱਕਿਆ ਹੈ ਜਿਸ ਨੇ ਆਮ ਤੋਂ ਲੈ ਕੇ ਖ਼ਾਸ ਵਿਅਕਤੀ ਨੂੰ ਆਪਣੇ ਟੈਲੇਂਟ ਨੂੰ ਦੁਨੀਆਂ ਅੱਗੇ ਰੱਖਣ ਦਾ ਮੌਕਾ ਦਿੱਤਾ ਹੈ। ਸ਼ੋਸ਼ਲ ਮੀਡੀਆ ਨੇ ਬਹੁਤ ਸਾਰੇ ਅਜਿਹੇ ਆਮ ਲੋਕਾਂ ਨੂੰ ਅੱਗੇ ਲਿਆਂਦਾ ਹੈ ਜਿਹੜੇ ਅੱਜ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਜੇਕਰ ਕੁਝ ਨਾਵਾਂ ਦੀ ਗੱਲ ਕਰੀਏ ਤਾਂ ਇਹਨਾਂ 'ਚ ਇੱਕ ਨਾਮ ਹੈ ਸੋਨੀ ਕਰਿਉ ਦਾ ਜਿਹੜੇ ਟਿਕ ਟੋਕ 'ਤੇ ਵੀਡੀਓ ਬਣਾਉਂਦੇ ਬਣਾਉਂਦੇ ਏਨ੍ਹੇ ਫੇਮਸ ਹੋ ਗਏ ਕਿ ਹੁਣ ਦਿਲਜੀਤ ਦੋਸਾਂਝ ਨਾਲ ਫ਼ਿਲਮ ਛੜਾ ਦੇ ਇੱਕ ਗਾਣੇ 'ਚ ਵੀ ਦਿਖਾਈ ਦੇਣ ਵਾਲੇ ਹਨ। ਇਸ ਗਰੁੱਪ ਦਾ ਇੱਕ ਮੈਂਬਰ ਗੁਰਪ੍ਰੀਤ ਸਿੰਘ ਸੋਨੀ ਜਿੰਨ੍ਹਾਂ ਦੇ ਹੁਣ ਕਈ ਗਾਣੇ ਵੀ ਆ ਰਹੇ ਹਨ। ਸ਼ੋਸ਼ਲ ਮੀਡੀਆ ਐਪ ਟਿਕ ਟੋਕ ਦੇ ਜ਼ਰੀਏ ਇਹਨਾਂ ਨੂੰ ਅੱਜ ਪੂਰੀ ਦੁਨੀਆਂ ਜਾਣਦੀ ਹੈ।
Advertisment
ਇੱਕ ਹੋਰ ਨਾਮ ਅੱਜ ਕੱਲ੍ਹ ਬਹੁਤ ਵਾਇਰਲ ਹੋ ਰਿਹਾ ਹੈ ਜਿਹੜਾ ਰੈਪ ਸਟਾਰ ਬੋਹੇਮੀਆ ਦੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। ਇਹ ਨਾਮ ਹੈ ਗੋਪੀ ਲੌਂਗੀਆਂ ਜਿਸ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀਆਂ ਹਨ। ਗੋਪੀ ਲੌਂਗੀਆਂ ਵੀ ਆਉਣ ਵਾਲੇ ਸਮੇਂ 'ਚ ਸੋਨੀ ਕਰਿਉ ਨਾਲ ਮਿਲ ਕੇ ਕਈ ਪ੍ਰੋਜੈਕਟਾਂ 'ਚ ਨਜ਼ਰ ਆਉਣਗੇ।
ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਲੈਮਨ ਸੋਡੇ ਦੇ ਬੜੇ ਚਰਚੇ ਹਨ ਗਰਮੀ ਦੇ ਮੌਸਮ ਦੇ ਚਲਦਿਆਂ ਨਹੀਂ ਸਗੋਂ ਟਿਕ ਟੋਕ 'ਤੇ ਫੇਮਸ ਹੋਇਆ ਸੁਰਿੰਦਰ ਸਿੰਘ ਇਸ ਦਾ ਕਾਰਨ ਬਣਿਆ ਹੋਇਆ ਹੈ। ਲੈਮਨ ਸੋਡਾ ਬਣਾਉਂਦੇ ਬਣਾਉਂਦੇ ਆਪਣੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲਾ ਸੁਰਿੰਦਰ ਸਿੰਘ ਜਿਹੜਾ ਗੈਸ ਪੂਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੁਰਿੰਦਰ ਸਿੰਘ ਦਾ ਗਾਣਾ ਵੀ ਆ ਚੁੱਕਿਆ ਹੈ ਜਿਹੜਾ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਹੋਰ ਵੇਖੋ : ਅਸਲੀ ਜ਼ਿੰਦਗੀ ਦੇ ਜਿਗਰੀ ਯਾਰ ਹੁਣ ਪਰਦੇ ‘ਤੇ ਵੀ ਨਿਭਾਉਣਗੇ ਯਾਰੀਆਂ ਸ਼ੋਸ਼ਲ ਮੀਡੀਆ 'ਤੇ ਜਿੱਥੇ ਹੁਨਰਮੰਦ ਲੋਕਾਂ ਨੂੰ ਵੱਡੇ ਮੌਕੇ ਮਿਲ ਰਹੇ ਹਨ ਉੱਥੇ ਹੀ ਲੋਕ ਅਜਿਹੇ ਲੋਕਾਂ ਨੂੰ ਵੀ ਫੇਮਸ ਕਰ ਰਹੇ ਹਨ ਜਿਹੜੇ ਨਾਂ ਤਾਂ ਗਾਇਕਾਂ ਦੀ ਲਿਸਟ 'ਚ ਆਉਂਦੇ ਹਨ ਤੇ ਕਿਸੇ ਹੋਰ ਫੀਲਡ ਲਈ ਲਾਹੇਵੰਦ ਹਨ। ਜਿੱਥੇ ਕਿਸੇ ਚੀਜ਼ ਦੇ ਫਾਇਦੇ ਹੁੰਦੇ ਹਨ ਉੱਥੇ ਕਈਆਂ ਨੂੰ ਉਸ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment