ਟਿੱਕ-ਟੌਕ ’ਤੇ ਕਰਿਸ਼ਮਾ ਕਪੂਰ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ, ਕੁਦਰਤ ਦਾ ਕਰਿਸ਼ਮਾ

written by Rupinder Kaler | June 02, 2020

ਤੁਸੀਂ ਬਹੁਤ ਸਾਰੇ ਅਦਾਕਾਰਾਂ ਦੇ ਹਮਸ਼ਕਲ ਦੇਖੇ ਹੋਣਗੇ, ਪਰ ਹਾਲ ਹੀ ਵਿੱਚ ਕਰਿਸ਼ਮਾ ਕਪੂਰ ਦੀ ਹਮਸ਼ਕਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਕੇ ਤੁਹਾਡੀਆਂ ਅੱਖਾ ਨੂੰ ਯਕੀਨ ਨਹੀਂ ਹੋਵੇਗਾ । ਦਰਅਸਲ ਟਿੱਕ ਟੌਕ ਦੀ ਇਸ ਕਰਿਸ਼ਮਾ ਕਪੂਰ ਦਾ ਨਾਂਅ ਹਿਨਾ ਹੈ । ਹਿਨਾ ਕਰਿਸ਼ਮਾ ਕਪੂਰ ਵਾਂਗ ਦਿਖਾਈ ਦਿੰਦੀ ਹੈ । ਹਿਨਾ ਦੇ ਟਿੱਕ ਟੌਕ ਤੇ 2.4 ਮਿਲੀਅਨ ਫਾਲੋਵਰ ਹਨ । ਹਿਨਾ ਕਰਿਸ਼ਮਾ ਦੇ ਡਾਈਲੌਗ ਵੀਡੀਓ ਵੀ ਬਣਾਉਂਦੀ ਹੈ । https://www.instagram.com/p/CAGzFJRjNiP/?utm_source=ig_embed ਹਿਨਾ ਦੀਆਂ ਵੀਡੀਓ ਤੇ ਉਸ ਦੇ ਫਾਲੋਵਰ ਬਹੁਤ ਕਮੈਂਟ ਕਰਦੇ ਹਨ । ਕਈ ਤਾਂ ਉਸ ਨੂੰ ਕਰਿਸ਼ਮਾ ਹੀ ਬੁਲਾਉਂਦੇ ਹਨ । ਕਰਿਸ਼ਮਾ ਕਪੂਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ਵਿੱਚ ਉਹਨਾਂ ਨੂੰ ਵੈੱਬ ਸੀਰੀਜ਼ ਵਿੱਚ ਦੇਖਿਆ ਗਿਆ ਹੈ । ਪਤੀ ਤੋਂ ਵੱਖ ਹੋ ਕੇ ਉਹ ਆਪਣੇ ਬੱਚਿਆ ਨਾਲ ਹੀ ਸਮਾਂ ਗੁਜ਼ਾਰ ਰਹੀ ਹੈ । https://www.instagram.com/p/CAv8VQ9A2EH/?utm_source=ig_embed https://www.instagram.com/p/CAurqsMjtqa/?utm_source=ig_embed  

0 Comments
0

You may also like