ਨੂਰ ਨੇ ਜਦੋਂ ਮਾਸਟਰ ਨੂੰ ਪੀਣ ਲਈ ਦਿੱਤੀ ਲੱਸੀ, ਪੀ ਕੇ ਮਾਸਟਰ ਜੀ ਹੋਏ ਬੇਹਾਲ, ਵੀਡੀਓ ਵਾਇਰਲ

Written by  Shaminder   |  July 27th 2020 04:39 PM  |  Updated: July 27th 2020 04:39 PM

ਨੂਰ ਨੇ ਜਦੋਂ ਮਾਸਟਰ ਨੂੰ ਪੀਣ ਲਈ ਦਿੱਤੀ ਲੱਸੀ, ਪੀ ਕੇ ਮਾਸਟਰ ਜੀ ਹੋਏ ਬੇਹਾਲ, ਵੀਡੀਓ ਵਾਇਰਲ

ਟਿਕਟੌਕ ਸਟਾਰ ਨੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੂਰ ਆਪਣੇ ਟੀਚਰ ਲਈ ਲੱਸੀ ਲੈ ਕੇ ਜਾਂਦੀ ਹੈ ।ਪਰ ਜਦੋਂ ਲੱਸੀ ਦੀ ਅਸਲੀਅਤ ਮਾਸਟਰ ਜੀ ਨੂੰ ਪਤਾ ਲੱਗਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੇ ਹਨ । ਦਰਅਸਲ ਨੂਰ ਜਦੋਂ ਲੱਸੀ ਲੈ ਕੇ ਆਉਂਦੀ ਹੈ ਤਾਂ ਮਾਸਟਰ ਜੀ ਬੜੇ ਖੁਸ਼ ਹੁੰਦੇ ਹਨ । ਪਰ ਜਦੋਂ ਮਾਸਟਰ ਜੀ ਪੁੱਛਦੇ ਹਨ ਕਿ ਏਨੀ ਸਵਾਦ ਲੱਸੀ ਉਹ ਕਿੱਥੋਂ ਲੈ ਕੇ ਆਈ ਹੈ ਤਾਂ ਉਹ ਕਹਿੰਦੀ ਹੈ ਕਿ ਇਸ ਲੱਸੀ ਨੂੰ ਕੁੱਤਾ ਮੂੰਹ ਮਾਰ ਗਿਆ ਸੀ, ਇਸ ਲਈ ਉਹ ਉਨ੍ਹਾਂ ਵਾਸਤੇ ਲੈ ਆਈ।

https://www.instagram.com/p/CDIzerNnEqI/?utm_source=ig_web_copy_link

ਜਿਸ ਤੋਂ ਬਾਅਦ ਟੀਚਰ ਡੋਲੂ ਚੁੱਕ ਕੇ ਮਾਰਦਾ ਹੈ ।ਜਿਸ ‘ਤੇ ਨੂਰ ਕਹਿੰਦੀ ਹੈ ਕਿ ਡੋਲੂ ਇੰਝ ਚੁੱਕ ਨਾ ਮਾਰੋ ਅਸੀਂ ਜੰਗਲ ਪਾਣੀ ਵੀ ਜਾਣਾ ਹੁੰਦਾ ਹੈ । ਨੂਰ ਦੀ ਇਹ ਗੱਲ ਸੁਣ ਕੇ ਮਾਸਟਰ ਦਾ ਪਾਰਾ ਹੋਰ ਚੜ ਜਾਂਦਾ ਹੈ ਅਤੇ ਉਹ ਨੂਰ ਦ ੇਪਿੱਛੇ ਫੜਨ ਲਈ ਭੱਜਦਾ ਹੈ ਪਰ ਨੂਰ ਮਾਸਟਰ ਦੇ ਹੱਥ ਨਹੀਂ ਆਉਂਦੀ । ਨੂਰ ਦੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਦੇ ਰਹੇ ਨੇ । ਦੱਸ ਦਈਏ ਕਿ ਨੂਰ ਟਿਕਟੌਕ ‘ਤੇ ਕਾਫੀ ਮਸ਼ਹੂਰ ਹੋਈ ਸੀ । ਇਸ ਦੇ ਦੋ ਸਾਥੀ ਹਨ ਜੋ ਇਸ ਤੋਂ ਵੀਡੀਓ ਬਣਵਾਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network