ਮਨੋਰੰਜਨ ਜਗਤ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਹੁਣ ਇਸ ਸਟਾਰ ਕੁੜੀ ਨੇ ਕੀਤੀ ਖੁਦਕੁਸ਼ੀ …!

Written by  Rupinder Kaler   |  June 26th 2020 10:08 AM  |  Updated: June 26th 2020 10:08 AM

ਮਨੋਰੰਜਨ ਜਗਤ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਹੁਣ ਇਸ ਸਟਾਰ ਕੁੜੀ ਨੇ ਕੀਤੀ ਖੁਦਕੁਸ਼ੀ …!

ਮਨੋਰੰਜਨ ਜਗਤ ਵਿੱਚ ਇਕ ਤੋਂ ਬਾਅਦ ਇਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਜਿੱਥੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਕਰ ਲਈ ਸੀ ਉੱਥੇ ਹੁਣ ਟਿਕ ਟੌਕ ਸਟਾਰ ਸਿਆ ਕੱਕੜ ਨੇ ਵੀ ਖੁਦਕੁਸ਼ੀ ਕਰ ਲਈ ਹੈ । ਸਿਆ ਦੀ ਉਮਰ 16 ਸਾਲ ਸੀ । ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਆਪਣੇ ਇੰਸਟਾਗ੍ਰਾਮ ’ਤੇ ਸਰਗਰਮ ਸੀ। ਉਸ ਨੇ 22 ਘੰਟੇ ਪਹਿਲਾਂ ਹੀ ਇਕ ਸਟੋਰੀ ਅਪਲੋਡ ਕੀਤੀ ਸੀ।

https://www.instagram.com/p/CBnKWPnpBe3/?utm_source=ig_embed

ਸਿਆ ਨੇ ਆਪਣੀ ਆਖਰੀ ਪੋਸਟ 6 ਦਿਨ ਪਹਿਲਾਂ ਅਪਲੋਡ ਕੀਤੀ ਸੀ। ਹਾਲਾਂਕਿ ਇਸ ਵੀਡੀਓ ਨੂੰ ਉਨ੍ਹਾਂ ਨੇ 22 ਘੰਟੇ ਪਹਿਲਾਂ ਬਤੌਰ ਸਟੋਰੀ ਅਪਲੋਡ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਫੇਮਸ ਪੰਜਾਬੀ ਰੈਪ ਸਿੰਗਰ ਬੋਹੇਮਿਆ ਦੇ ਗਾਣੇ ’ਤੇ ਡਾਂਸ ਦਾ ਵੀਡੀਓ ਬਣਾਇਆ ਸੀ। ਇਸ ਤੋਂ ਇਲਾਵਾ ਸਿਆ ਨੇ ਆਪਣੇ ਫੈਨਜ਼ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਸੀ ਕਿ ਬੋਹੇਮਿਆ ਦਾ ਮੋਸਟ ਅਵੇਟੇਡ ਗਾਣਾ ਰਿਲੀਜ਼ ਹੋ ਚੁੱਕਾ ਹੈ।

https://www.instagram.com/p/CBFdSGZJUgm/?utm_source=ig_embed

ਹੁਣ ਲੋਕ ਇਸ ਵੀਡੀਓ ’ਤੇ ਆਪਣੀ ਸ਼ਰਧਾਂਜਲੀ ਦੇ ਰਹੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਖ਼ਬਰਾਂ ਮੁਤਾਬਿਕ ਸਿਆ ਦੀ ਪ੍ਰਸਿੱਧੀ ਨੂੰ ਦੇਖ ਕੇ ਕੁਝ ਲੋਕ ਉਸ ਨੂੰ ਵੀਡੀਓ ਨਾ ਬਨਾਉਣ ਦੀਆਂ ਧਮਕੀਆਂ ਦੇ ਰਹੇ ਸਨ । ਫ਼ਿਲਹਾਲ ਇਸ ਪੱਖ ਤੇ ਵੀ ਪੁਲਿਸ ਜਾਂਚ ਕਰ ਰਹੀ ਹੈ ।

https://www.instagram.com/p/CBAbL6cp_tq/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network