Advertisment

ਪੰਜਾਬ ਪੁਲਿਸ ਦੇ ਜਵਾਨ ਦੀ ਟਿਕ ਟੌਕ ਵੀਡੀਓ ਕਮਾਲ ਕਰ ਗਈ …!

author-image
By Rupinder Kaler
New Update
ਪੰਜਾਬ ਪੁਲਿਸ ਦੇ ਜਵਾਨ ਦੀ ਟਿਕ ਟੌਕ ਵੀਡੀਓ ਕਮਾਲ ਕਰ ਗਈ …!
Advertisment
ਸੋਸ਼ਲ ਮੀਡੀਆ ਜਿੱਥੇ ਨਵੇਂ ਟੈਲੇਂਟ ਲਈ ਇੱਕ ਪਲੇਟਫਾਰਮ ਦਾ ਕੰਮ ਕਰ ਰਿਹਾ ਹੈ ਉੱਥੇ ਲੋਕਾਂ ਦੀਆਂ ਦੂਰੀਆਂ ਨੂੰ ਵੀ ਘੱਟ ਕਰ ਰਿਹਾ ਹੈ, ਅਜਿਹਾ ਕੁਝ ਹੋਇਆ ਹੈ ਟਿਕਟੌਕ ਜ਼ਰੀਏ, ਜਿਸ ਦੀ ਬਦੌਲਤ ਕਈ ਸਾਲ ਤੋਂ ਆਪਣੇ ਪਰਿਵਾਰ ਤੋਂ ਵਿੱਛੜਿਆ ਵਿਅਕਤੀ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਇਸ ਕੰਮ 'ਚ ਪੰਜਾਬ ਪੁਲਿਸ ਦੇ ਇਕ ਜਵਾਨ ਦੇ ਟਿਕਟੌਕ ਵੀਡੀਓ ਦਾ ਖ਼ਾਸ ਯੋਗਦਾਨ ਰਿਹਾ। ਪੁਲਿਸ ਮੁਲਾਜ਼ਮ ਨੇ ਪਰਿਵਾਰ ਤੋਂ ਵਿੱਛੜੇ ਵਿਅਕਤੀ ਦੀ ਗੱਲਬਾਤ ਦੀ ਵੀਡੀਓ ਮਾਰਚ ਮਹੀਨੇ ਸ਼ੇਅਰ ਕੀਤੀ ਸੀ। publive-image ਦੋ ਸਾਲ ਬਾਅਦ ਸੁਣਨ ਤੇ ਬੋਲਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਇਹ ਵਿਅਕਤੀ ਆਖਿਰਕਾਰ ਤੇਲੰਗਾਨਾ 'ਚ ਆਪਣੇ ਪਰਿਵਾਰ ਨੂੰ ਮੁੜ ਮਿਲਿਆ। ਟਿਕਟੌਕ ਵੀਡੀਓ 'ਚ ਪੰਜਾਬ ਪੁਲਿਸ ਦੇ ਜਵਾਨ ਅਜੈਬ ਸਿੰਘ ਨੂੰ ਲੁਧਿਆਣਾ ਦੇ ਇਕ ਫਲਾਈਓਵਰ ਦੇ ਹੇਠਾਂ ਲਾਪਤਾ ਵਿਅਕਤੀ ਨੂੰ ਰੋਟੀ ਦਿੰਦੇ ਦੇਖਿਆ ਜਾ ਸਕਦਾ ਹੈ।ਅਜੈਬ ਸਿੰਘ ਨੇ ਮਾਰਚ ਵਿਚ ਵੇਂਕੇਟੇਸ਼ਰਲੂ ਨਾਲ ਗੱਲਬਾਤ ਦਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ 'ਤੇ ਸਾਂਝਾ ਕੀਤਾ। ਉਸ ਨੂੰ ਉਮੀਦ ਸੀ ਕਿ ਇਸ ਨਾਲ ਕੁਝ ਮਦਦ ਮਿਲੇਗੀ।
Advertisment
@goldypp99##punjabpolice ##virelvideos ##ranglapunjab ##waheguru ♬ original sound - ਸਮਰੱਥ ਰੰਧਾਵਾ???
ਆਖਿਰਕਾਰ ਵੇਂਕੇਟੇਸ਼ਰਲੂ ਦੇ ਇਕ ਦੋਸਤ ਨੇ ਵੀਡੀਓ ਦੇਖਕੇ ਤੇਲੰਗਾਨਾ 'ਚ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰਿਵਾਰ ਵੀ ਉਸਦੀ ਭਾਲ ਕਰ ਕਰ ਕੇ ਥੱਕ ਚੁੱਕਾ ਸੀ।ਉਸਦੇ ਦੋਸਤ ਦੇ ਦੱਸਣ 'ਤੇ ਪਰਿਵਾਰ ਨੇ ਪੰਜਾਬ ਪੁਲਿਸ ਨਾਲ ਸੰਪਰਕ ਕਾਇਮ ਕੀਤਾ। ਇਸ ਤਰ੍ਹਾਂ ਪੁਲਿਸ ਨੇ ਵਿੱਛੜੇ ਹੋਏ ਵਿਅਕਤੀ ਨੂੰ ਤੇਲੰਗਾਨਾ ਉਸ ਦੇ ਪਰਿਵਾਰ ਨਾਲ ਮਿਲਾਉਣ 'ਚ ਮਦਦ ਕੀਤੀ। ਵੇਂਕੇਟੇਸ਼ਰਲੂ ਪਰਿਵਾਰ ਤੋਂ ਵਿੱਛੜ ਕੇ 2018 'ਚ ਲੁਧਿਆਣਾ ਆ ਗਿਆ ਸੀ। https://twitter.com/CharanT16/status/1262022558875971593
Advertisment

Stay updated with the latest news headlines.

Follow us:
Advertisment
Advertisment
Latest Stories
Advertisment