ਬਾਲੀਵੁੱਡ ਵੀ ਪੰਜਾਬੀ ਗੀਤਾਂ ਦਾ ਹੋਇਆ ਦੀਵਾਨਾ, ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੂੰ ਪਸੰਦ ਹੈ ਇਹ ਪੰਜਾਬੀ ਗੀਤ  

written by Shaminder | January 17, 2020

ਬਾਲੀਵੁੱਡ 'ਚ ਪੰਜਾਬੀ ਗੀਤਾਂ ਦਾ ਬੋਲਬਾਲਾ ਹੈ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਪੰਜਾਬੀ ਗੀਤਾਂ ਦਾ ਤੜਕਾ ਲੱਗ ਰਿਹਾ ਹੈ । ਹਰ ਬਾਲੀਵੁੱਡ ਫ਼ਿਲਮ 'ਚ ਇੱਕ  ਗੀਤ ਪੰਜਾਬੀ ਜ਼ਰੂਰ ਹੁੰਦਾ ਹੈ । ਬੀਤੇ ਦਿਨੀਂ ਜੈਜ਼ੀ ਬੀ ਦਾ ਇੱਕ ਗੀਤ 'ਜਿੰਨੇ ਮੇਰਾ ਦਿਲ ਲੁੱਟਿਆ' ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ਨੂੰ ਸੈਫ ਅਲੀ ਖ਼ਾਨ 'ਤੇ ਫ਼ਿਲਮਾਇਆ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲੌਂਗ ਲਾਚੀ ਗੀਤ ਨੂੰ ਫ਼ਿਲਮ 'ਚ ਇਸਤੇਮਾਲ ਕੀਤਾ ਗਿਆ ਹੈ । ਹੋਰ ਵੇਖੋ:ਬਾਲੀਵੁੱਡ ਸਟਾਰਸ ਵੀ ਪੰਜਾਬੀ ਗਾਇਕਾਂ ਦੇ ਹਨ ਪ੍ਰਸ਼ੰਸਕ ਇਸ ਗਾਇਕ ਦੇ ਗਾਣੇ ਪਸੰਦ ਕਰਦੀ ਹੈ ਸੋਨਾਕਸ਼ੀ ਸਿਨ੍ਹਾ https://www.instagram.com/p/B7X3Tu4FxoA/ ਬੀਤੇ ਦਿਨੀਂ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਨਾਲ ਸੁਨੰਦਾ ਸ਼ਰਮਾ ਦੇ ਗੀਤ 'ਦੂਜੀ ਵਾਰ ਪਿਆਰ' ਗੀਤ 'ਤੇ ਟਿਕਟੌਕ ਵੀਡੀਓ ਬਣਾਇਆ ਸੀ ।ਜਿਸ ਤੋਂ ਬਾਅਦ ਹੁਣ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਉਹ ਜੱਸੀ ਗਿੱਲ ਦੇ ਗੀਤ 'ਮੁੰਡਾ ਜੱਟਾਂ ਦਾ ਤੇਰੇ ਕਰਕੇ ਗਿਟਾਰ ਸਿੱਖਦਾ' 'ਤੇ ਟਿਕਟੌਕ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । https://www.instagram.com/p/B7ItfyWAXbq/ ਇਸ ਵੀਡੀਓ ਨੂੰ ਸੋਨਾਕਸ਼ੀ ਦੇ ਚਾਹੁਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ਨੂੰ ਲਗਾਤਾਰ ਲੋਕ ਸ਼ੇਅਰ ਕਰਕੇ ਕਮੈਂਟ ਦੇ ਰਹੇ ਹਨ । ਜੱਸੀ ਗਿੱਲ ਦੀ ਗੱਲ ਕੀਤੀ ਜਾਵੇ ਤਾਂ ਉਹ ਏਨੀਂ ਦਿਨੀਂ ਬਾਲੀਵੁੱਡ ਦੀ ਫ਼ਿਲਮ ਪੰਗਾ 'ਚ ਰੁੱਝੇ ਹੋਏ ਹਨ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਕੰਗਨਾ ਰਣੌਤ ਨਜ਼ਰ ਆਉਣਗੇ ।

0 Comments
0

You may also like