Advertisment

ਟਿੱਕ-ਟੌਕ ’ਤੇ ਸਟਾਰ ਬਣਨ ਵਾਲਾ ਨੂਰ ਮੁੰਡਾ ਨਹੀਂ ਕੁੜੀ ਹੈ, ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਦੀਆਂ ਇਹ ਬੇਟੀਆਂ ਇਸ ਤਰ੍ਹਾਂ ਬਣੀਆਂ ਸੋਸ਼ਲ ਮੀਡੀਆ ਦੀਆਂ ਸਟਾਰ

author-image
By Rupinder Kaler
New Update
ਟਿੱਕ-ਟੌਕ ’ਤੇ ਸਟਾਰ ਬਣਨ ਵਾਲਾ ਨੂਰ ਮੁੰਡਾ ਨਹੀਂ ਕੁੜੀ ਹੈ, ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਦੀਆਂ ਇਹ ਬੇਟੀਆਂ ਇਸ ਤਰ੍ਹਾਂ ਬਣੀਆਂ ਸੋਸ਼ਲ ਮੀਡੀਆ ਦੀਆਂ ਸਟਾਰ
Advertisment
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ, ਜਿਸ ਤੇ ਕੋਈ ਵੀ ਰਾਤੋ-ਰਾਤ ਸਟਾਰ ਬਣ ਜਾਂਦਾ ਹੈ । ਇਹ ਅਜਿਹਾ ਸਾਧਨ ਹੈ ਜਿਥੇ ਕਿਸੇ ਵੀ ਉਮਰ ਦਾ ਕੋਈ ਵੀ ਕਲਾਕਾਰ ਆਪਣਾ ਟੈਲੇਂਟ ਹੋਰਨਾਂ ਲੋਕਾਂ ਤੱਕ ਪਹੁੰਚਾ ਸਕਦਾ ਹੈ । ਅਜਿਹੇ ਹੀ ਟੈਲੇਂਟ ਦੀਆਂ ਮਾਲਕ ਹਨ ਮੋਗਾ ਦੀਆਂ ਰਹਿਣ ਵਾਲੀਆਂ ਦੋ ਬੱਚੀਆਂ ਜਿਹੜੀਆਂ ਏਨੀਂ ਦਿਨੀਂ ਟਿੱਕਟੌਕ ਤੇ ਛਾਈਆਂ ਹੋਈਆਂ ਹਨ । ਇਹਨਾਂ ਬੱਚੀਆਂ ਦੇ ਨਾਲ-ਨਾਲ 12ਵੀਂ ਜਮਾਤ ਤੱਕ ਪੜ੍ਹੇ ਨੌਜਵਾਨ ਨੇ ਵੀ ਟਿਕਟੌਕ ਵੀਡੀਓ ਬਣਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ। ਇਹ ਬੱਚੀਆਂ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹਨ। ਇਨ੍ਹਾਂ ਦੀਆਂ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਟਿਕਟੌਕ 'ਤੇ ਛਾਈਆਂ ਹੋਈਆਂ ਹਨ। ਪਿੰਡ ਦੇ ਸੰਦੀਪ ਤੂਰ ਨੇ ਉਨ੍ਹਾਂ ਦੀਆਂ ਵੀਡੀਓ ਬਣਾਈਆਂ ਹਨ।
Advertisment
https://www.instagram.com/p/B_onlISjHhv/ ਜਦੋਂ 12ਵੀਂ ਪਾਸ ਕਰਨ ਤੋਂ ਬਾਅਦ ਸੰਦੀਪ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲ੍ਹ ਲਈ। ਦੁਕਾਨ ਵੀ ਜ਼ਿਆਦਾ ਨਹੀਂ ਚੱਲੀ, ਤਾਂ ਉਸ ਨੇ ਟਿੱਕਟੌਕ ‘ਤੇ ਵੀਡੀਓ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ। ਵੀਡੀਓ ‘ਚ ਪੰਜ ਸਾਲਾ ਛੋਟੀ ਬੱਚੀ ਨੂਰਪ੍ਰੀਤ ਸਰਦਾਰ ਦਾ ਕਿਰਦਾਰ ਨਿਭਾਉਂਦੀ ਹੈ। https://www.instagram.com/p/B_onkIgj3Tt/ ਉਸ ਦੀਆਂ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਕ ਲੱਖ ਤੋਂ ਵੱਧ ਲੋਕਾਂ ਦੁਆਰਾ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਤੇ ਸਾਂਝੀਆਂ ਕੀਤੀਆਂ ਗਈਆਂ ਹਨ। https://www.instagram.com/p/B_onitmjJiW/
Advertisment

Stay updated with the latest news headlines.

Follow us:
Advertisment
Advertisment
Latest Stories
Advertisment