Advertisment

ਗਾਇਕ ਐੱਨ ਸਟਾਰ ਦੀ ਆਵਾਜ਼ 'ਚ ਗੀਤ 'ਟਾਈਮ ਚੱਕਦੇ' ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

author-image
By Shaminder
New Update
ਗਾਇਕ ਐੱਨ ਸਟਾਰ ਦੀ ਆਵਾਜ਼ 'ਚ ਗੀਤ 'ਟਾਈਮ ਚੱਕਦੇ' ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ
Advertisment
ਗਾਇਕ ਐੱਨ ਸਟਾਰ ਦੀ ਆਵਾਜ਼ 'ਚ ਗੀਤ 'ਟਾਈਮ ਚੱਕਦੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਾਬ ਪਨਗੋਟਾ ਦੇ ਲਿਖੇ ਹੋਏ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਕੇ.ਵੀ.ਸਿੰਘ ਨੇ । ਗੀਤ ਦੀ ਵੀਡੀਓ ਐਡੀਟਿੰਗ ਪਵਨ ਬਦੇਸ਼ਾ ਨੇ ਕੀਤੀ ਹੈ ।ਇਸ ਗੀਤ 'ਚ ਇੱਕ ਮੁਟਿਆਰ ਨੂੰ ਕੁਝ ਲੋਕਾਂ ਵੱਲੋਂ ਤੰਗ ਕੀਤੇ ਜਾਣ ਨੂੰ ਪੇਸ਼ ਕੀਤਾ ਗਿਆ ਹੈ । ਹੋਰ ਵੇਖੋ:ਗੁਰਲੇਜ਼ ਅਖਤਰ ਅਤੇ ਵੀਤ ਬਲਜੀਤ ਦੀ ਆਵਾਜ਼ ‘ਚ ਨਵਾਂ ਗੀਤ ‘ਲੈਂਡਕਰੂਜ਼ਰ’ ਪਾ ਰਿਹਾ ਧੱਕ ਪਰ ਇਸ ਮੁਟਿਆਰ ਨੂੰ ਸੱਚੇ ਦਿਲੋਂ ਚਾਹੁਣ ਵਾਲੇ ਇੱਕ ਸ਼ਖਸ ਨੇ ਸਬਕ ਸਿਖਾਉਣ ਦੀ ਠਾਣ ਲਈ ਹੈ ਅਤੇ ਇੱਕ-ਇੱਕ ਕਰਕੇ ਉਹ ਸਭ ਨੂੰ ਜਵਾਬ ਦੇ ਰਿਹਾ ਹੈ । ਇਸ ਗੀਤ 'ਚ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰੇਕ ਬੁਰੇ ਕੰਮ ਦਾ ਅੰਜਾਮ ਹਮੇਸ਼ਾ ਹੀ ਬੁਰਾ ਹੁੰਦਾ ਹੈ ਅਤੇ ਇੱਕ ਨਾ ਇੱਕ ਦਿਨ ਪਾਪ ਦਾ ਘੜਾ ਭਰ ਕੇ ਟੁੱਟਦਾ ਜ਼ਰੂਰ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਚਲਾਇਆ ਜਾ ਰਿਹਾ ਹੈ । ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment