Advertisment

ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ 'ਟਾਈਮ' ਗੀਤ 

author-image
By Shaminder
New Update
ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ 'ਟਾਈਮ' ਗੀਤ 
Advertisment
ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਨਿਆਂ ਪਾਉਣ ਲਈ ਭਾਵੇਂ  ਅਰਸਾ  ਲੱਗ ਜਾਵੇ ਪਰ ਇੱਕ ਨਾ ਇੱਕ ਦਿਨ ਨਿਆਂ ਜ਼ਰੂਰ ਮਿਲਦਾ ਹੈ । ਕਿਉਂਕਿ ਸਮਾ ਬੜਾ ਬਲਵਾਨ ਹੁੰਦਾ ਹੈ । ਸਮਾ ਸਾਰੇ ਜ਼ਖਮ ਭਰ ਦਿੰਦਾ ਹੈ । ਅਜਿਹਾ ਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰਜਾਨ ਹੀਰ ਨੇ ਆਪਣੇ ਨਵੇਂ ਗੀਤ 'ਟਾਈਮ' 'ਚ । ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਹੱਸਦੇ ਵੱਸਦੇ ਪਰਿਵਾਰ ਨਾਲ ਇੱਕ ਸ਼ਖਸ ਵੈਰ ਕਮਾਉਂਦਾ ਹੈ ਅਤੇ ਇਸ ਵੈਰ ਕਾਰਨ ਹੀ ਘਰ ਦੇ ਮੁਖੀ ਦੀ ਮੌਤ ਹੋ ਜਾਂਦੀ ਹੈ । ਹੋਰ ਵੇਖੋ: ਐਕਟਰ ਅਰਜੁਨ ਕਪੂਰ ਤੇ ਮਲਾਇਕਾ ਦਾ ਇੱਕ ਹੋਰ ਰਾਜ ਆਇਆ ਸਾਹਮਣੇ, ਦੇਖੋ ਤਸਵੀਰਾਂ
Advertisment
.be ਪਰ ਸਮੇਂ ਦੇ ਨਾਲ –ਨਾਲ ਇਹ ਦੁੱਖ ਵੀ ਪਰਿਵਾਰ ਭੁਲਾ ਦਿੰਦਾ ਹੈ । ਪਰ ਘਰ ਦਾ ਪੁੱਤਰ ਆਪਣੇ ਪਿਤਾ ਨਾਲ ਹੋਈ ਜ਼ਿਆਦਤੀ ਦਾ ਪੁਲਿਸ ਅਫਸਰ ਬਣ ਕੇ ਬਦਲਾ ਲੈਂਦਾ ਹੈ ।ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ,ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਅਤੇ ਡਾਇਰੈਕਸ਼ਨ ਦਿੱਤੀ ਹੈ ਜਸਪ੍ਰੀਤ ਸਿੰਘ ਨੇ । ਹੋਰ ਵੇਖੋ: ਡਰਾਇੰਗ ਰੂਮ ‘ਚ ਨਿਸ਼ਾ ਬਾਨੋ ਦੀ ਚੂੜੇ ਵਾਲੀ ਤਸਵੀਰ ਲਗਾਉਣ ਲਈ ਕੌਣ ਹੈ ਕਾਹਲਾ ,ਵੇਖੋ ਵੀਡਿਓ new song time new song time ਇਸ ਗੀਤ ਦਾ ਕਨਸੈਪਟ ਬਹੁਤ ਹੀ ਵਧੀਆ ਹੈ ਅਤੇ ਅਨਿਆਂ ਖਿਲਾਫ ਲੜਣ ਦੀ ਪ੍ਰੇਰਣਾ ਵੀ ਇਹ ਗੀਤ ਦਿੰਦਾ ਹੈ ।ਬਹੁਤ ਹੀ ਪਿਆਰਾ ਸੁਨੇਹਾ ਇਸ ਗੀਤ 'ਚ ਦਿੱਤਾ ਗਿਆ ਹੈ।ਕਿ ਨਿਆਂ ਬੇਸ਼ੱਕ ਦੇਰ ਨਾਲ ਮਿਲਦਾ ਹੈ ਪਰ ਜਿੱਤ ਹਮੇਸ਼ਾ ਨਿਆ ,ਸੱਚ ਅਤੇ ਦਲੇਰੀ ਦੀ ਹੀ ਹੁੰਦੀ ਹੈ ।  new song time
new song time ਸੋ ਇਨਸਾਨ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ 'ਚ ਵੀ ਕਦੇ ਵੀ ਡੋਲਣਾ ਨਹੀਂ ਚਾਹੀਦਾ ਸਮਾ ਭਾਵੇਂ ਮਾੜੇ ਹੋਵੇ ਚੰਗਾ ਹੋਵੇ ਹੱਸ ਕੇ ਬਿਤਾਉਣਾ ਚਾਹੀਦਾ ਹੈ
Advertisment

Stay updated with the latest news headlines.

Follow us:
Advertisment
Advertisment
Latest Stories
Advertisment