ਅੰਮ੍ਰਿਤਸਰ ਤੇ ਇੱਥੋਂ ਲੋਕਾਂ ਨਾਲ ਹੈ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਨੂੰ ਖ਼ਾਸ ਲਗਾਅ

written by Rupinder Kaler | July 18, 2019

ਬਾਲੀਵੁੱਡ ਅਦਾਕਾਰਾ ਤੇ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਨੇ ਬੀਤੇ ਦਿਨ ਅੰਮ੍ਰਿਤਸਰ ਪਹੁੰਚ ਕੇ ਆਪਣੇ ਕੁਝ ਖ਼ਾਸ ਦੋਸਤਾਂ ਤੇ ਅੰਮ੍ਰਿਤਸਰ ਮੀਡੀਆ ਨਾਲ ਮਿਲਕੇ ਜਨਮ ਦਿਨ ਮਨਾਇਆ । ਸਭ ਤੋਂ ਪਹਿਲਾ ਟੀਨਾ ਨੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਫਿਰ ਇੱਕ ਹੋਟਲ ਵਿੱਚ ਆਪਣਾ ਜਨਮ ਦਿਨ ਮਨਾਇਆ ।

 Tina Ahuja Tina Ahuja
ਇਸ ਮੌਕੇ ਉਸ ਦੀਆਂ ਕੁਝ ਸਹੇਲੀਆਂ ਵੀ ਉਸ ਦੇ ਨਾਲ ਮੌਜੂਦ ਰਹੀਆਂ । ਇਸ ਮੌਕੇ ਟੀਨਾ ਨੇ ਕਿਹਾ ਕਿ ਉਸ ਦਾ ਅੰਮ੍ਰਿਤਸਰ ਤੇ ਇੱਥੋਂ ਦੇ ਲੋਕਾਂ ਨਾਲ ਖ਼ਾਸ ਲਗਾਅ ਹੈ ਤੇ ਜਦੋਂ ਵੀ ਉਸ ਨੂੰ ਟਾਈਮ ਮਿਲਦਾ ਹੈ ਉਹ ਸਭ ਤੋਂ ਪਹਿਲਾ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਦੀ ਹੈ । https://www.instagram.com/p/B0DjvCPnKJX/ ਟੀਨਾ ਨੇ ਆਪਣੇ ਕੁਝ ਪ੍ਰੋਜੈਕਟ ਨੂੰ ਲੈ ਕੇ ਵੀ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਉਹ ਕੁਝ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ, ਤੇ ਛੇਤੀ ਹੀ ਉਹ ਵੱਡੇ ਪਰਦੇ ਤੇ ਦਿਖਾਈ ਦੇਵੇਗੀ । ਇਸ ਮੋਕੇ ਉਹਨਾਂ ਨੇ ਅੰਮ੍ਰਿਤਸਰ ਦੇ ਖਾਣੇ ਤੇ ਇੱਥੋਂ ਦੇ ਸੱਭਿਆਚਾਰ ਦੀ ਜਮ ਕੇ ਤਾਰੀਫ ਕੀਤੀ ।

0 Comments
0

You may also like