'ਕਿੱਕਰਾਂ ਦੇ ਫੁੱਲ' ਗੀਤ ਦਾ ਟੀਜ਼ਰ ਸਾਹਮਣੇ ਆਇਆ, ਲੋਕਾਂ ਨੂੰ ਆ ਰਿਹਾ ਪਸੰਦ 

Written by  Shaminder   |  June 29th 2019 10:42 AM  |  Updated: June 29th 2019 10:42 AM

'ਕਿੱਕਰਾਂ ਦੇ ਫੁੱਲ' ਗੀਤ ਦਾ ਟੀਜ਼ਰ ਸਾਹਮਣੇ ਆਇਆ, ਲੋਕਾਂ ਨੂੰ ਆ ਰਿਹਾ ਪਸੰਦ 

ਫ਼ਿਲਮ 'ਮੁੰਡਾ ਹੀ ਚਾਹੀਦਾ' ਦੇ ਗੀਤ 'ਕਿੱਕਰਾਂ ਦੇ ਫੁੱਲ' ਦਾ ਛੋਟਾ ਜਿਹਾ ਟੀਜ਼ਰ ਨਜ਼ਰ ਆਇਆ ਹੈ । ਇਸ ਗੀਤ ਨੂੰ ਮੰਨਤ ਨੂਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ ਅਤੇ ਗੀਤ ਦੇ ਬੋਲ  ਹਰਮਨਜੀਤ ਨੇ ਲਿਖੇ ਹਨ   । ਇਸ ਗੀਤ ਨੂੰ ਨੀਰੂ ਬਾਜਵਾ 'ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ ਦੇ ਬੋਲ ਜਿੰਨੇ ਖ਼ੂਬਸੂਰਤ ਲਿਖੇ ਗਏ ਨੇ ਉਸ ਤੋਂ ਵੀ ਜ਼ਿਆਦਾ ਵਧੀਆ ਇਸ ਗੀਤ ਦਾ ਫ਼ਿਲਮਾਂਕਣ ਕੀਤਾ ਗਿਆ ਹੈ ।

ਹੋਰ ਵੇਖੋ :ਨੀਰੂ ਬਾਜਵਾ ਨੇ ਕਿਉਂ ਕੀਤੀ ਬਾਲੀਵੁੱਡ ਤੋਂ ਤੌਬਾ,ਬਾਲੀਵੁੱਡ ‘ਚ ਕੰਮ ਨਾ ਕਰਨ ਦੀ ਖਾਧੀ ਸਹੁੰ,ਇਹ ਹੈ ਵੱਡਾ ਕਾਰਨ

https://www.instagram.com/p/BzQqvhihA-f/

ਦੱਸ ਦਈਏ ਕਿ ਫ਼ਿਲਮ ਮੁੰਡਾ ਹੀ ਚਾਹੀਦਾ 'ਚ ਰੁਬੀਨਾ ਬਾਜਵਾ ਅਤੇ ਹਰੀਸ਼ ਵਰਮਾ ਨਜ਼ਰ ਆਉਣਗੇ ਅਤੇ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।

https://www.instagram.com/p/BzLueXHBDI-/

ਸਮਾਜਿਕ ਮੁੱਦੇ ਤੇ ਬਣ ਰਹੀ ਇਸ ਫ਼ਿਲਮ 'ਚ ਲੋਕਾਂ ਦੀ ਸੋਚ ਨੂੰ ਦਰਸਾਉੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮੁੰਡਿਆਂ ਦੀ ਚਾਹਤ ਲੋਕਾਂ 'ਚ  ਅੱਜ ਵੀ ਬਰਕਰਾਰ ਹੈ ।ਬੇਸ਼ੱਕ ਅੱਜ ਚੰਨ 'ਤੇ ਪਹੁੰਚਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਲੋਕਾਂ ਦੀ ਮਾਨਸਿਕਤਾ 'ਚ  ਅਜੇ ਵੀ ਬਦਲਾਅ ਨਹੀਂ ਆਇਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network