ਨੌਬੀ ਸਿੰਘ ਦਾ ਗੀਤ 'ਟੂ ਲੈੱਟ' ਰਿਲੀਜ਼, ਵੇਖੋ ਵੀਡੀਓ

Written by  Shaminder   |  December 04th 2019 12:49 PM  |  Updated: December 04th 2019 12:49 PM

ਨੌਬੀ ਸਿੰਘ ਦਾ ਗੀਤ 'ਟੂ ਲੈੱਟ' ਰਿਲੀਜ਼, ਵੇਖੋ ਵੀਡੀਓ

ਨੌਬੀ ਸਿੰਘ ਦੀ ਆਵਾਜ਼ 'ਚ ਨਵਾਂ ਗੀਤ 'ਟੂ ਲੈੱਟ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਧਰਮਬੀਰ ਭੰਗੂ ਨੇ ਲਿਖੇ ਨੇ ਜਦਕਿ ਡਾਇਰੈਕਸ਼ਨ ਯਾਦੂ ਬਰਾੜ ਨੇ ਕੀਤੀ ਹੈ । ਇਸ ਗੀਤ ਨੂੰ ਬਨਵੈਤ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਇਸ ਗੀਤ ਨੂੰ ਚਲਾਇਆ ਜਾ ਰਿਹਾ ਹੈ । ਇਸ ਗੀਤ 'ਚ ਇੱਕ ਮੁੰਡੇ ਨੇ ਆਪਣੀ ਮਜਬੂਰੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕੁੜੀਆਂ ਉਸ ਨੂੰ ਇੱਕ ਜਾਂ ਦੋ ਸਾਲ ਦੋਸਤੀ ਕਰਕੇ ਫਿਰ ਛੱਡ ਕੇ ਚਲੀਆਂ ਜਾਂਦੀਆਂ ਹਨ ।

ਹੋਰ ਵੇਖੋ:ਨੌਬੀ ਸਿੰਘ ਨੇ ਗਾਇਆ ਗੀਤ ਤੇ ਰੈਪਰ ਗੋਪੀ ਲੌਂਗੀਆ ਨੇ ਲਗਾਇਆ ਰੈਪ ਦਾ ਤੜਕਾ,ਦੇਖੋ ਵੀਡੀਓ

ਕਿਉਂਕਿ ਉਹ ਉਸ ਨੂੰ ਸਿਰਫ਼ ਇਸਤੇਮਾਲ ਕਰਦੀਆਂ ਹਨ ਅਤੇ ਇੱਕ ਕਿਰਾਏ ਦੇ ਮਕਾਨ ਵਾਂਗ ਛੱਡ ਜਾਂਦੀਆਂ ਹਨ ।ਕੁੜੀਆਂ ਦੀ ਇਸ ਆਦਤ ਤੋਂ ਉਹ ਏਨਾ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਉਸ ਦਾ ਦਿਲ ਕਰਦਾ ਹੈ ਕਿ ਉਹ ਟੂ ਲੈੱਟ ਦਾ ਬੋਰਡ ਲਿਖਵਾ ਆਪਣੇ ਗਲ 'ਚ ਪਾ ਲਵੇ । ਇਨ੍ਹਾਂ ਕੁੜੀਆਂ ਨਾਲ ਦੋਸਤੀ ਦੇ ਚੱਕਰ 'ਚ ਉਹ ਨਾਂ ਸਿਰਫ਼ ਠੱਗਿਆ ਜਾਂਦਾ ਹੈ ਬਲਕਿ ਕੁੜੀਆਂ ਆਪਣੀਆਂ ਜ਼ਰੂਰਤਾਂ ਲਈ ਇਸਤੇਮਾਲ ਕਰਦੀਆਂ ਹਨ ।

https://www.instagram.com/p/B5mcmB0haDg/

ਵੇਖਿਆ ਜਾਵੇ ਤਾਂ ਇਸ ਗੀਤ ਨੂੰ ਅੱਜ ਦੀ ਜਨਰੇਸ਼ਨ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ।ਨੌਬੀ ਸਿੰਘ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਗੀਤ ਗਾ ਚੁੱਕੇ ਹਨ ।

https://www.instagram.com/p/B5M2bPEBhLc/

ਜਿਨ੍ਹਾਂ 'ਚ 'ਮੇਰੇ ਯਾਰ',ਮੇਰੇ ਜਿਹੀ,ਹਿੱਟ ਐਂਡ ਰਨ,ਮੰਮੀ ਕੁੱਟੂਗੀ ਸਣੇ ਕਈ ਗੀਤ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਉਨ੍ਹਾਂ ਦੇ ਇਸ ਨਵੇਂ ਗਾਣੇ ਨੂੰ ਸਰੋਤਿਆਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ ਇਹ ਵੇਖਣਾ ਹੋਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network