ਬਾਬਾ ਜ਼ੋਰਾਵਰ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ, ਦਰਸ਼ਨ ਔਲਖ ਨੇ ਪੋਸਟ ਸਾਂਝੀ ਕਰਕੇ ਸਭ ਨੂੰ ਦਿੱਤੀ ਵਧਾਈ

written by Shaminder | November 30, 2021

ਬਾਬਾ ਜ਼ੋਰਾਵਰ ਸਿੰਘ ਜੀ (Baba Zorawar Singh ji ) ਦਾ ਅੱਜ ਜਨਮ ਦਿਹਾੜਾ (Birth Anniversary) ਹੈ । ਇਸ ਮੌਕੇ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸਭ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਹੈ । ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਚੋਂ ਤੀਜੇ ਸਥਾਨ ‘ਤੇ ਸਨ । ਜ਼ੋਰਾਵਰ ਸਿੰਘ ਦਾ ਜਨਮ ਅਨੰਦਪੁਰ ਸਾਹਿਬ ਵਿਖੇ ਸੰਨ 1696 ਚ ਹੋਇਆ। ਛੋਟੇ ਸਾਹਿਬਜ਼ਾਦੇ  ਸੰਨ 1704 'ਚ ਨਵਾਬ ਸਰਹੰਦ, ਦੇ ਜ਼ਾਲਮਾਨਾ ਹੁਕਮ ਨਾਲ ਜੀਉਂਦੇ ਜੀਅ ਨੀਹਾਂ 'ਚ ਚਿਣਵਾ ਦਿੱਤੇ ਗਏ।

Darshan Aulakh, image From instagram

ਹੋਰ ਪੜ੍ਹੋ : ਕਿਸਾਨਾਂ ਦੀ ਜਿੱਤ ‘ਚ ਵਿਆਹ ਦੌਰਾਨ ਕੱਢੀ ਜਾਗੋ ‘ਚ ਪਈਆਂ ਬੋਲੀਆਂ, ਅਦਾਕਾਰ ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

ਜਿਨ੍ਹਾਂ ਵਿਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਾਮਲ ਹਨ ਜਿਨ੍ਹਾਂ ਦੀ ਉਮਰ ਉਸ ਸਮੇਂ ਉਮਰ ਛੇ ੱਤੇ ਅੱਠ ਸਾਲ ਸੀ। ਇਤਿਹਾਸਕਾਰਾਂ ਅਨੁਸਾਰ ਉਨ੍ਹਾਂ ਦੀ ਉਮਰ ਤੇ ਜਨਮ ਸਬੰਧੀ ਮੱਤਭੇਦ ਹਨ । ਅੱਜ ਲੋੜ ਹੈ ਉਨ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਜੀਵਨ ਤੋਂ ਸੇਧ ਲੈਣ ਦੀ।

DARSHAN AULAKH

image From instagramਅੱਜ ਸਾਨੂੰ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੇ ਬੱਣਿਆਂ ਨੂੰ ਉਨ੍ਹਾਂ ਦੀ ਸੋਚ ਦੇ ਧਾਰਨੀ ਬਨਾਉਣਾ ਚਾਹੀਦਾ ਹੈ । ਦਰਸ਼ਨ ਔਲਖ ਨੇ ਵੀ ਬਾਬਾ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ ।ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਇਸ ਤੋਂ ਇਲਾਵਾ ਉਹ ਕਿਸਾਨਾਂ ਦੇ ਹੱਕ ‘ਚ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਲਗਾਤਾਰ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੁੰਦੇ ਰਹੇ ਹਨ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਸਿਤਾਰਿਆਂ ਦੇ ਵੱਲੋਂ ਵੀ ਇਸ ਧਰਨੇ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਦਰਸ਼ਨ ਔਲਖ ਨੇ ਬੀਤੇ ਦਿਨੀਂ ਇੱਕ ਗੀਤ ਵੀ ਕੱਢਿਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਦਰਸ਼ਨ ਔਲਖ ਅਜਿਹੇ ਕਲਾਕਾਰ ਹਨ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਲਗਾਤਾਰ ਕਰ ਰਹੇ ਹਨ ।

 

You may also like