ਬਾਈ ਅਮਰਜੀਤ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

written by Shaminder | March 26, 2022

ਬਾਈ ਅਮਰਜੀਤ (Bai Amarjit ) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਬਾਈ ਅਮਰਜੀਤ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਗਾਇਕੀ ਨੂੰ ਬਾਈ ਅਮਰਜੀਤ ਨੇ ਸ਼ੌਂਕ ਸ਼ੌਂਕ ‘ਚ ਅਪਣਾਇਆ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ ਸੀ । ਪਿੰਡ ਟੋਡਰਮਾਜਰਾ ਦੇ ਰਹਿਣ ਵਾਲੇ ਬਾਈ ਅਮਰਜੀਤ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਆਪਣੇ ਨਾਂਅ ਅੱਗੇ ਬਾਈ ਕਿਉਂ ਲਗਾਇਆ ਦਰਅਸਲ ਬਾਈ ਅਮਰਜੀਤ ਦੇ ਸਾਰੇ ਦੋਸਤ ਉਸ ਨੂੰ ਬਾਈ –ਬਾਈ ਕਹਿੰਦੇ ਸਨ ।

Bai Amarjit ,,, image From FB

ਹੋਰ ਪੜ੍ਹੋ : ਹਰਭਜਨ ਮਾਨ ਨੇ ਜ਼ਿੰਦਗੀ ਦੇ ਸਫ਼ਰ ਬਾਰੇ ਸਾਂਝਾ ਕੀਤਾ ਖ਼ਾਸ ਵੀਡੀਓ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ

ਕਿਉਂਕਿ ਉਹ ਬਾਈ ਅਮਰਜੀਤ ਦੀ ਬਹੁਤ ਹੀ ਇੱਜ਼ਤ ਕਰਦੇ ਸਨ । ਇਸ ਲਈ ਉਨ੍ਹਾਂ ਨੇ ਆਪਣੇ ਨਾਂਅ ਤੋਂ ਪਹਿਲਾਂ ਬਾਈ ਲਗਾ ਲਿਆ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਈ ਅਮਰਜੀਤ ਦੇ ਨਾਂਅ ਨਾਲ ਜਾਣੇ ਜਾਂਦੇ ਨੇ । ਉਨ੍ਹਾਂ ਦੇ ਭਰਾ ਟੋਡਰਮਾਜਰਾ ਉਨ੍ਹਾਂ ਦੇ ਭਰਾ ਚੰਡੀਗੜ 'ਚ ਨੌਕਰੀ ਕਰਦੇ ਸਨ ਜਿਸ ਤੋਂ ਬਾਅਦ ਉਹ ਮੋਹਾਲੀ 'ਚ ਰਹਿਣ ਲੱਗ ਪਏ ।ਪਰ ਪਿੰਡ ਨਾਲ ਅਜੇ ਵੀ ਉਹ ਜੁੜੇ ਹੋਏ ਨੇ ।

Bai Amarjit image From FB

ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਜ਼ਾ ਸਟੇਜ਼ 'ਤੇ ਲਾਈਵ ਪਰਫਾਰਮੈਂਸ ਕਰਨ 'ਚ ਆਉਂਦਾ ਹੈ । ਬਾਈ ਅਮਰਜੀਤ ਕਦੇ ਵੀ ਕੁਝ ਮਿੱਥ ਕੇ ਨਹੀਂ ਗਾਉਂਦੇ ਅਤੇ ਰਿਸ਼ਤਿਆਂ ਨੂੰ ਆਪਣੇ ਗੀਤਾਂ 'ਚ ਬਾਖੂਬੀ ਕਹਿੰਦੇ ਨੇ ਬਾਈ ਅਮਰਜੀਤ ।ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਉਹ ਗੀਤ ਲਿਖਦੇ ਨੇ ਉਹ ਲਿਖਣ ਤੋਂ ਬਾਅਦ ਆਪਣੀ ਮਾਂ ਨੂੰ ਜ਼ਰੂਰ ਸੁਣਾਉਂਦੇ ਨੇ । ਜਦੋਂ ਉਨ੍ਹਾਂ ਦੀ ਮਾਂ ਗੀਤ ਨੂੰ ਹਰੀ ਝੰਡੀ ਦਿੰਦੇ ਹਨ ਤਾਂ ਉਸ ਤੋਂ ਬਾਅਦ ਹੀ ਉਹ ਗੀਤ ਗਾਉਂਦੇ ਨੇ ।

 

View this post on Instagram

 

A post shared by Bai Amarjit (@baiamarjit1)

You may also like