ਅੱਜ ਹੈ ਦਾਦਾ ਸਾਹਿਬ ਫਾਲਕੇ ਦੀ ਬਰਥ ਐਨੀਵਰਸਰੀ, ਇਸ ਲਈ ਕਿਹਾ ਜਾਂਦਾ ਹੈ ਹਿੰਦੀ ਸਿਨੇਮਾ ਦੇ ਪਿਤਾਮਾ

written by Rupinder Kaler | April 30, 2021 01:00pm

ਦਾਦਾ ਸਾਹਿਬ ਫਾਲਕੇ ਐਵਾਰਡ ਹਰ ਸਾਲ ਉਨ੍ਹਾਂ ਫ਼ਿਲਮੀ ਸਿਤਾਰਿਆਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਫ਼ਿਲਮੀ ਦੁਨੀਆਂ ਵਿੱਚ ਆਪਣਾ ਯੋਗਦਾਨ ਦਿੰਦੇ ਹਨ। ਅੱਜ ਦਾਦਾ ਸਾਹੇਬ ਦੀ Birth Anniversary ਹੈ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗ ਕਿ ਕੌਣ ਸਨ, ਦਾਦਾ ਸਾਹਿਬ ਫਾਲਕੇ । ਦਾਦਾ ਸਾਹਿਬ ਫਾਲਕੇ ਦਾ ਅਸਲੀ ਨਾਂ ਧੁੰਡੀਰਾਜ ਗੋਵਿੰਦ ਫਾਲਕੇ ਸੀ । ਉਨ੍ਹਾਂ ਦਾ ਜਨਮ 30 ਅਪ੍ਰੈਲ 1870 ਨੂੰ ਹੋਇਆ ਸੀ।

Pic Courtesy: Instagram

ਹੋਰ ਪੜ੍ਹੋ :

ਕ੍ਰਿਕੇਟਰ ਇਰਫਾਨ ਖ਼ਾਨ ਦਾ ਬੇਟੇ ਨਾਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Pic Courtesy: Instagram

ਉਨ੍ਹਾਂ 1885 'ਚ ਜੇਜੇ ਕਾਲਜ ਆਫ ਆਰਟ ਵਿਚ ਐਡਮਿਸ਼ਨ ਲੈ ਲਈ ਸੀ। ਸਾਲ 1890 'ਚ ਦਾਦਾ ਸਾਹਿਬ ਵਡੋਦਰਾ ਸ਼ਿਫਟ ਹੋ ਗਏ ਸਨ ਜਿੱਥੇ ਉਨ੍ਹਾਂ ਕੁਝ ਸਮੇਂ ਲਈ ਬਤੌਰ ਫੋਟੋਗ੍ਰਾਫਰ ਕੰਮ ਕੀਤਾ। ਆਪਣੀ ਪਹਿਲੀ ਪਤਨੀ ਤੇ ਬੱਚੇ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਆਪਣੀ ਨੌਕਰੀ ਛੱਡ ਦਿੱਤੀ ਸੀ। ਭਾਰਤੀ ਕਲਾਕਾਰ ਰਾਜਾ ਰਵੀ ਵਰਮਾ ਨਾਲ ਕੰਮ ਕਰਨ ਤੋਂ ਬਾਅਦ ਉਹ ਪਹਿਲੀ ਵਾਰ ਦੇਸ਼ ਤੋਂ ਬਾਹਰ ਜਰਮਨੀ ਗਏ ਸਨ। ਜਿੱਥੇ ਉਨ੍ਹਾਂ ਪਹਿਲੀ ਫਿਲਮ ਦਿ ਲਾਈਫ ਆਫ ਕ੍ਰਾਈਸਟ ਦੇਖੀ ਤੇ ਪਹਿਲੀ ਫਿਲਮ ਬਣਾਉਣ ਦਾ ਫ਼ੈਸਲਾ ਲਿਆ ਸੀ।

ਪਹਿਲੀ ਫਿਲਮ ਬਣਾਉਣ ਲਈ ਉਨ੍ਹਾਂ ਨੂੰ ਕਾਫੀ ਮਸ਼ੱਕਤ ਕਰਨੀ ਪਈ ਸੀ। ਇਸ ਨੂੰ ਬਣਾਉਣ ਵਿਚ ਉਨ੍ਹਾਂ ਨੂੰ ਛੇ ਮਹੀਨੇ ਲੱਗੇ ਸਨ। ਦਾਦਾ ਸਾਹੇਬ ਨੇ ਪਹਿਲੀ ਫਿਲਮ ਰਾਜਾ ਹਰੀਸ਼ਚੰਦਰ ਬਣਾਈ ਸੀ। ਇਸ ਫਿਲਮ ਨੂੰ ਬਣਾਉਣ ਵਿਚ 15 ਹਜ਼ਾਰ ਰੁਪਏ ਲੱਗੇ ਸਨ। ਰਾਜਾ ਹਰੀਸ਼ਚੰਦਰ 'ਚ ਦਾਦਾ ਸਾਹੇਬ ਨੇ ਖ਼ੁਦ ਐਕਟਿੰਗ ਕੀਤੀ ਸੀ। ਦਾਦਾ ਸਾਹੇਬ ਦੀ ਫਿਲਮ 'ਚ ਫੀਮੇਲ ਲੀਡ ਦਾ ਕਿਰਦਾਰ ਵੀ ਇਕ ਪੁਰਸ਼ ਨੇ ਨਿਭਾਇਆ ਸੀ ਕਿਉਂਕਿ ਕੋਈ ਵੀ ਔਰਤ ਕੰਮ ਕਰਨ ਲਈ ਰਾਜ਼ੀ ਨਹੀਂ ਸੀ।3 ਮਈ 1913 ਨੂੰ ਇਹ ਫਿਲਮ ਮੁੰਬਈ ਦੇ ਕੋਰਨੇਸ਼ਨ ਸਿਨੇਮਾ ਘਰ ਵਿਚ ਰਿਲੀਜ਼ ਹੋਈ ਸੀ। ਉਨ੍ਹਾਂ ਆਪਣੇ 19 ਸਾਲ ਦੇ ਫਿਲਮੀ ਕਰੀਅਰ 'ਚ 95 ਤੋਂ ਜ਼ਿਆਦਾ ਫਿਲਮਾਂ ਬਣਾਈਆਂ ਸਨ।

You may also like