
ਦੀਪ ਢਿੱਲੋਂ (Deep Dhillon) ਦਾ ਅੱਜ ਜਨਮ ਦਿਨ (Birthday) ਹੈ ।ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦਾ ਨਾਮ ਹਿੱਟ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਜੈਸਮੀਨ ਜੱਸੀ ਦੇ ਨਾਲ ਵਿਆਹ ਕਰਵਾਇਆ ਹੈ । ਜੈਸਮੀਨ ਜੱਸੀ ਦੀਪ ਢਿੱਲੋਂ ਦੇ ਨਾਲ ਲਵ ਮੈਰਿਜ ਕਰਵਾਈ ਸੀ । ਉਨ੍ਹਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ ।

ਹੋਰ ਪੜ੍ਹੋ : ਦੀਪ ਢਿੱਲੋਂ ਦੇ ਬੇਟੇ ਨੂੰ ਪਹਿਲੀ ਵਾਰ ਦੇਖਣ ਦੇ ਲਈ ਪਹੁੰਚੇ ਕਈ ਗਾਇਕ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਜਿਸ ‘ਚ ‘ਤੇਰੀ ਬੇਬੇ ਲਿਬੜੀ ਤਿਬੜੀ’,‘ਰੇਡਰ’ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਦੇਣ ਵਾਲੇ ਦੀਪ ਢਿੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦੀਪ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਜੱਸੀ ਦੇ ਨਾਲ ਦੇ ਨਾਲ ਉਨ੍ਹਾਂ ਨੇ ਕਈ ਗੀਤ ਗਾਏ ਹਨ । ਪ੍ਰੀ-ਵੈਡਿੰਗ, ਮੁੱਛ ਦਾ ਸਵਾਲ, ‘ਜੋੜੀ’, ਵਰਗੇ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੀ ਪਿਆਰੀ ਜਿਹੀ ਬੇਟੀ ਹੈ ਜਿਸ ਦਾ ਨਾਂਅ ਗੁਣਤਾਸ ਰੱਖਿਆ ਹੈ। ਹਾਲ ਹੀ ‘ਚ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ । ਜਿਸ ਦਾ ਖੁਲਾਸਾ ਕੁਝ ਸਮਾਂ ਪਹਿਲਾਂ ਹੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਕੀਤਾ ਸੀ । ਦੋਵਾਂ ਨੇ ਇਸ ਬਾਰੇ ਜਾਣਕਾਰੀ ਬੇਟੇ ਦੇ ਇੱਕ ਸਾਲ ਦਾ ਹੋਣ ਤੋਂ ਬਾਅਦ ਨਸ਼ਰ ਕੀਤੀ ਸੀ ।
View this post on Instagram