ਦੀਪਿਕਾ ਪਾਦੂਕੋਣ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਦੀਪਿਕਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ

Written by  Shaminder   |  January 05th 2022 10:56 AM  |  Updated: January 05th 2022 10:56 AM

ਦੀਪਿਕਾ ਪਾਦੂਕੋਣ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਦੀਪਿਕਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone) ਦਾ ਅੱਜ ਜਨਮ ਦਿਨ (Birthday) ਹੈ । ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਦੀਪਿਕਾ ਪਾਦੂਕੋਣ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹੀ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ । ਆਪਣੇ ਵਰਤਮਾਨ ਸਮੇਂ ‘ਚ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਜਿਉਂ ਰਹੀ ਦੀਪਿਕਾ ਪਾਦੂਕੋਣ ਕਦੇ ਆਪਣੀ ਜ਼ਿੰਦਗੀ ‘ਚ ਸਭ ਤੋਂ ਬੁਰੇ ਦੌਰ ‘ਚੋਂ ਗੁਜ਼ਰੀ ਸੀ । ਇਸ ਦਾ ਕਾਰਨ ਸੀ ਉਸ ਦੀ ਰਿਲੇਸ਼ਨਸ਼ਿਪ । ਜਿਸ ਕਾਰਨ ਅਦਾਕਾਰਾ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਗਈ ਸੀ ।

image From google

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਆਪਣੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਜਿਸ ਦਾ ਖੁਲਾਸਾ ਉਸ ਨੇ ਇੱਕ ਇੰਟਰਵਿਊ ਦੌਰਾਨ ਵੀ ਕੀਤਾ ਸੀ । ਅਦਾਕਾਰਾ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ਅਤੇ ਦੋਵਾਂ ਦੀ ਰਿਲੇਸ਼ਨਸ਼ਿਪ ਲੰਮੇ ਸਮੇਂ ਤੱਕ ਚੱਲੀ ਸੀ । ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਦੋਵਾਂ ‘ਚ ਤਕਰਾਰ ਹੋ ਗਈ । ਅਦਾਕਾਰਾ ਨੇ ਇੱਕ ਇੰਟਰਵਿਊ ‘ਚ ਪਿਆਰ ‘ਚ ਮਿਲੇ ਧੋਖੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ‘ਮੇਰੇ ਲਈ ਸੈਕਸ ਦਾ ਮਤਲਬ ਸਿਰਫ ਫਿਜ਼ੀਕਲ ਹੋਣਾ ਨਹੀਂ ਹੈ ।

Deepika Padukone image From instagram

ਬਲਕਿ ਇਸ ‘ਚ ਭਾਵਨਾਵਾਂ ਵੀ ਜੁੜੀਆਂ ਹਨ । ਜਦੋਂ ਮੈਂ ਕਿਸੇ ਰਿਸ਼ਤੇ ‘ਚ ਰਹੀ ਤਾਂ ਮੈਂ ਉਸ ਨੂੰ ਕਦੇ ਧੋਖਾ ਨਹੀਂ ਸੀ ਦਿੱਤਾ’। ਅਦਾਕਾਰਾ ਨੇ ਅੱਗੇ ਕਿਹਾ ਕਿ ਜੇ ਮੈਨੂੰ ਧੋਖਾ ਹੀ ਦੇਣਾ ਹੈ ਤਾਂ ਮੈਂ ਇਸ ਰਿਸ਼ਤੇ ‘ਚ ਕਿਉਂ ਰਹਾਂ। ਇਸ ਤੋਂ ਬਿਹਤਰ ਹੈ ਕਿ ਮੈਂ ਇੱਕਲੀ ਰਹਿ ਕੇ ਮਸਤੀ ਕਰਾਂ’।ਜਿਸ ਤੋਂ ਬਾਅਦ ਅਦਾਕਾਰਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਅਤੇ ਹੁਣ ਉਹ ਖੁਸ਼ਹਾਲ ਜ਼ਿੰਦਗੀ ਜਿਉਂ ਰਹੀ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੀ ਫ਼ਿਲਮ ਆਈ ਹੈ 83 । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network