ਦੀਪਿਕਾ ਪਾਦੁਕੋਣ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਦੀਪਿਕਾ ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਮਾਡਲਿੰਗ ਕਰਦੀ ਸੀ। ਕਈ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰਾਂ ‘ਚ ਨਜ਼ਰ ਆ ਚੁੱਕੀ ਸੀ ਤੇ ਫਿਰ ਸਾਲ 2007 ‘ਚ ਉਸ ਨੇ ਬਾਲੀਵੁੱਡ ‘ਚ ‘ਓਮ ਸ਼ਾਂਤੀ ਓਮ’ ਨਾਲ ਡੈਬਿਊ ਕੀਤਾ, ਜਿਸ ਤੋਂ ਬਾਅਦ ਉਸ ਨੇ ‘ਮਸਤਾਨੀ’ ਤਕ ਦਾ ਸਫ਼ਰ ਤੈਅ ਕੀਤਾ।
ਹੋਰ ਪੜ੍ਹੋ :
- 23 ਸਾਲ ਦੀ ਉਮਰ ਵਿੱਚ ਜਾਨ੍ਹਵੀ ਕਪੂਰ ਨੇ ਖਰੀਦਿਆ ਏਨੇਂ ਕਰੋੜ ਦਾ ਘਰ
- ਰੇਸ਼ਮ ਸਿੰਘ ਅਨਮੋਲ ਨੇ ਕਿਸਾਨ ਅੰਦੋਲਨ ਤੋਂ ਕਿਸਾਨੀ ਝੰਡੇ ਦੇ ਨਾਲ ਸ਼ੇਅਰ ਕੀਤੀ ਇਹ ਤਸਵੀਰ, ਦਰਸ਼ਕਾਂ ਨੂੰ ਆਈ ਖੂਬ ਪਸੰਦ
ਦੀਪਿਕਾ ਪਾਦੁਕੋਣ ਦਾ ਜਨਮ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ‘ਚ ਹੋਇਆ ਸੀ, ਪਰ ਜਦੋਂ ਉਹ ਇਕ ਸਾਲ ਤੋਂ ਵੀ ਘੱਟ ਉਮਰ ਦੀ ਸੀ ਤਾਂ ਉਸ ਦਾ ਪਰਿਵਾਰ ਬੈਂਗਲੁਰੂ ਸ਼ਿਫਟ ਹੋ ਗਿਆ ਸੀ। ਇੰਡੀਅਨ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦੀ ਧੀ ਦੀਪਿਕਾ ਆਪਣੇ ਪਿਤਾ ਦੀ ਹੀ ਤਰ੍ਹਾਂ ਬੈਡਮਿੰਟਨ ਖਿਡਾਰੀ ਬਣਨਾ ਚਾਹੁੰਦੀ ਸੀ।
ਇਸ ਗੱਲ ਦਾ ਖ਼ੁਲਾਸਾ ਉਹ ਟੀਵੀ ਚੈਨਲ ਇੰਟਰਵਿਊ ‘ਚ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਦੀਪਿਕਾ ਨੇ ਕੰਨੜ ਫਿਲਮ ‘ਐਸ਼ਵਰਿਆ’ ‘ਚ ਕੰਮ ਕੀਤਾ ਸੀ। ਇਸ ਫਿਲਮ ਨੂੰ ਕੰਨੜ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।