Advertisment

ਅੱਜ ਹੈ ਹੇਲੇਨ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਸਲੀਮ ਖ਼ਾਨ ਤੇ ਹੇਲੇਨ ਦੀ ਪ੍ਰੇਮ ਕਹਾਣੀ

author-image
By Rupinder Kaler
New Update
ਅੱਜ ਹੈ ਹੇਲੇਨ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਸਲੀਮ ਖ਼ਾਨ ਤੇ ਹੇਲੇਨ ਦੀ ਪ੍ਰੇਮ ਕਹਾਣੀ
Advertisment
ਬਾਲੀਵੁੱਡ ਵਿੱਚ ਜਦੋਂ ਆਈਟਮ ਸੌਂਗ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਂਅ ਹੇਲੇਨ ਦਾ ਅਉਂਦਾ ਹੈ । ਹੇਲੇਨ ਉਹ ਅਦਾਕਾਰਾ ਸੀ ਜਿਸ ਨੇ ਆਪਣੇ ਡਾਂਸ ਨਾਲ ਹਰ ਇੱਕ ਦੇ ਦਿਲ ਤੇ ਰਾਜ ਕੀਤਾ । ਹੇਲੇਨ ਨੂੰ ਸਿਰਫ 19 ਸਾਲ ਦੀ ਉਮਰ ਵਿੱਚ ਸਭ ਤੋਂ ਵੱਡਾ ਬਰੇਕ ਮਿਲਿਆ ਸੀ । ਫ਼ਿਲਮ ਹਾਵੜਾ ਬ੍ਰਿਜ ਵਿੱਚ ਕੰਮ ਕਰਕੇ ਉਹਨਾਂ ਦੀ ਪਹਿਚਾਣ ਬਣ ਗਈ ਸੀ । ਫ਼ਿਲਮ ਦੇ ਗਾਣੇ ‘ਮੇਰਾ ਨਾਮ ਚਿਨ ਚਿਨ’ ਨੇ ਉਹਨਾਂ ਨੂੰ ਸਭ ਦੀਆਂ ਨਜ਼ਰਾਂ ਵਿੱਚ ਲਿਆ ਦਿੱਤਾ ਸੀ । ਹੋਰ ਪੜ੍ਹੋ :
Advertisment
helen ਇਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਗਾਣੇ ਕੀਤੇ ਤੇ ਹੇਲੇਨ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਸੀ । ਪਰ ਹੇਲੇਨ ਦੀ ਨਿੱਜੀ ਜ਼ਿੰਦਗੀ ਵਿੱਚ ਹਮੇਸ਼ਾ ਉਤਰਾਅ ਚੜਾਅ ਰਹੇ । ਹੇਲੇਨ ਨੇ ਮਸ਼ਹੂਰ ਫ਼ਿਲਮ ਡਾਇਰੈਕਟਰ ਪੀਐੱਨ ਅਰੋੜਾ ਨਾਲ ਵਿਆਹ ਕੀਤਾ ਪਰ 16 ਸਾਲ ਬਾਅਦ ਦੋਹਾਂ ਨੇ ਤਲਾਕ ਲੈ ਲਿਆ ਸੀ । ਇਸ ਤੋਂ ਬਾਅਦ ਹੇਲੇਨ ਦੀ ਜ਼ਿੰਦਗੀ ਬਦਲ ਗਈ ਤੇ ਉਹ ਆਰਥਿਕ ਤੰਗੀ ਦਾ ਸਾਹਮਣਾ ਕਰਨ ਲੱਗੀ ।
Advertisment
helen ਹੇਲੇਨ ਇਸ ਸਭ ਤੋਂ ਤੰਗ ਆ ਕੇ ਖੁਦਕੁਸ਼ੀ ਬਾਰੇ ਸੋਚਣ ਲੱਗੀ ਸੀ । ਇਸ ਦੌਰਾਨ ਸਲੀਮ ਖ਼ਾਨ ਨੇ ਹੇਲੇਨ ਦੀ ਜ਼ਿੰਦਗੀ ਵਿੱਚ ਦਸਤਕ ਦਿੱਤੀ । 1962 ਵਿੱਚ ਫ਼ਿਲਮ ‘ਕਾਬਿਲ ਖ਼ਾਨ’ ਦੀ ਸ਼ੂਟਿੰਗ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ ਸੀ । helen ਇਸ ਦੌਰਾਨ ਹੇਲੇਨ ਨੇ ਸਲੀਮ ਖ਼ਾਨ ਨੂੰ ਆਪਣੀ ਹਰ ਪਰੇਸ਼ਾਨੀ ਦੱਸੀ । ਸਲੀਮ ਹੇਲੇਨ ਦੀ ਪਰੇਸ਼ਾਨੀ ਦੂਰ ਕਰਨਾ ਚਾਹੁੰਦੇ ਸਨ ਕਿਉਂਕਿ ਸਲੀਮ ਹੇਲੇਨ ਨੂੰ ਦਿਲੋਂ ਚਾਹੁੰਦੇ ਸਨ । ਸਲੀਮ ਖ਼ਾਨ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਪਰ ਸਲੀਮ ਨੇ ਹੇਲੇਨ ਨੂੰ ਆਪਣੀ ਜ਼ਿੰਦਗੀ ਵਿੱਚ ਉਹ ਥਾਂ ਦਿੱਤੀ ਜਿਹੜੇ ਕਿਸੇ ਹੋਰ ਲਈ ਨਹੀਂ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment