ਅੱਜ ਹੈ ਕਰਮਜੀਤ ਅਨਮੋਲ ਦਾ ਜਨਮ ਦਿਨ, ਨਿਸ਼ਾ ਬਾਨੋ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

written by Rupinder Kaler | January 02, 2021

ਕਰਮਜੀਤ ਅਨਮੋਲ ਦਾ   ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਨਿਸ਼ਾ ਬਾਨੋ ਨੇ ਇੱਕ ਪੋਸਟ ਸ਼ੇਅਰ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਸਿਤਾਰਿਆਂ ਨੇ ਕਰਮਜੀਤ ਅਨਮੋਲ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ ਹੈ । ਇਸੇ ਤਰ੍ਹਾਂ ਕਰਮਜੀਤ ਅਨਮੋਲ ਦੇ ਪ੍ਰਸ਼ੰਸਕ ਵੀ ਉਹਨਾਂ ਨੂੰ ਕਮੈਂਟ ਕਰਕੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।   ਹੋਰ ਪੜ੍ਹੋ :

Karamjit Anmol Shares His Childhood Photo With Fans ਕਰਮਜੀਤ ਅਨਮੋਲ ਦਾ ਜਨਮ ਦੋ ਜਨਵਰੀ ਉੱਨੀ ਸੌ ਬਹੱਤਰ ‘ਚ ਹੋਇਆ ਸੀ । ਉਹਨਾਂ ਦੀ ਦੇ ਪਿਤਾ ਦਾ ਨਾਂ ਸਾਧੂ ਸਿੰਘ ਤੇ ਮਾਤਾ ਦਾ ਨਾਂ ਮੂਰਤੀ ਦੇਵੀ ਹੈ । ਕਰਮਜੀਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਉਹ ਬਚਪਨ ਵਿੱਚ ਕੁਲਦੀਪ ਮਾਣਕ ਦੇ ਗਾਣੇ ਸੁਣਿਆ ਕਰਦੇ ਸਨ ਤੇ ਉਹਨਾਂ ਨੇ 6 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਰਮਜੀਤ ਅਨਮੋਲ ਆਪਣੇ ਸਕੂਲ ਦੇ ਦਿਨਾਂ ਵਿੱਚ ਹਰ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਸਨ । Karamjit Anmol Hunar Punjab DA ਇਸੇ ਲਈ ਜਦੋਂ ਉਹ ਗਿਆਰਵੀਂ ਕਲਾਸ ਵਿੱਚ ਹੋਏ ਤਾਂ ਉਹਨਾਂ ਦੀ ਪਹਿਲੀ ਰੀਲ ਆਸ਼ਿਕ ਭਾਜੀ ਆਈ । ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ । ਇਸ ਕੈਸੇਟ ਦਾ ਗਾਣਾ ਰੋ ਰੋ ਨੈਣਾਂ ਨੇ ਲਾਈਆਂ ਝੜੀਆਂ ਕਾਫੀ ਹਿੱਟ ਰਿਹਾ । Karamjit Anmol Posts Emotional Note For Wife On Wedding Anniversary ਅਨਮੋਲ ਨੇ ਬੀਏ ਦੀ ਪੜਾਈ ਸੁਨਾਮ ਦੇ ਸ਼ਹੀਦ ਉਧਮ ਸਿੰਘ ਕਾਲਜ ਤੋਂ ਕੀਤੀ, ਇੱਥੇ ਵੀ ਉਹ ਯੂਥ ਫੈਸਟੀਵਲਾਂ ਦਾ ਸ਼ਿੰਗਾਰ ਬਣੇ ਰਹੇ ।ਪਰ ਕਰਮਜੀਤ ਦੀ ਅਸਲ ਪਹਿਚਾਣ ਉਦੋਂ ਬਣੀ ਜਦੋਂ ਉਹਨਾ ਨੇ ਭਗਵੰਤ ਮਾਨ ਦੇ ਸ਼ੋਅ ਜੁਗਨੂੰ ਮਸਤ ਮਸਤ ਵਿੱਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ । ਜਿਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜਕੇ ਨਹੀ ਦੇਖਿਆ ਤੇ ਉਹਨਾਂ ਨੂੰ ਫਿਲਮਾਂ ਦੇ ਆਫਰ ਮਿਲਣ ਲੱਗ ਗਏ ।

0 Comments
0

You may also like