ਅਦਾਕਾਰਾ ਕਸ਼ਮੀਰਾ ਸ਼ਾਹ ਦਾ ਹੈ ਅੱਜ ਜਨਮ ਦਿਨ, ਇਸ ਵਜ੍ਹਾ ਕਰਕੇ ਰਹਿੰਦੀ ਹੈ ਚਰਚਾ ’ਚ

written by Rupinder Kaler | December 02, 2020

ਅਦਾਕਾਰਾ ਕਸ਼ਮੀਰਾ ਸ਼ਾਹ ਦਾ ਅੱਜ ਜਨਮ ਦਿਨ ਹੈ । 2 ਦਸੰਬਰ 1971 ਨੂੰ ਜਨਮੀ ਕਸ਼ਮੀਰਾ ਸ਼ਾਹ ਨੂੰ ਭਾਵੇਂ ਫਿਲਮਾਂ ਵਿਚ ਜ਼ਿਆਦਾ ਮੌਕੇ ਨਹੀਂ ਮਿਲ ਸਕੇ ਪਰ ਉਸਨੇ ਟੀ ਵੀ ਇੰਡਸਟਰੀ ਵਿਚ ਵੱਡਾ ਨਾਮ ਕਮਾਇਆ ਹੈ । ਆਪਣੇ ਹੌਟ ਅਤੇ ਬੋਲਡ ਅੰਦਾਜ਼ ਕਾਰਨ ਕਸ਼ਮੀਰਾ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਕ੍ਰਿਸ਼ਨਾ ਅਤੇ ਕਸ਼ਮੀਰਾ ਦੀ ਮੁਲਾਕਾਤ ਫਿਲਮ 'ਪੱਪੂ ਪਾਸ ਹੋ ਗਿਆ' ਦੀ ਸ਼ੂਟਿੰਗ ਦੌਰਾਨ ਹੋਈ ਸੀ। kashmera-shah ਹੋਰ ਪੜ੍ਹੋ :

kashmera-shah ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਲ 2013 ਵਿਚ ਦੋਹਾਂ ਨੇ ਵਿਆਹ ਕਰਵਾ ਲਿਆ। ਕਸ਼ਮੀਰਾ ਦਾ ਪਹਿਲਾ ਪਤੀ ਫ਼ਿਲਮ ਨਿਰਦੇਸ਼ਕ ਬ੍ਰੈਡ ਲਿਸਟਰਮੈਨ ਸੀ। ਸਾਲ 2007 ਵਿਚ ਉਸ ਦਾ ਕਸ਼ਮੀਰਾ ਤੋਂ ਤਲਾਕ ਹੋ ਗਿਆ ਸੀ। kashmera-shah ਕਸ਼ਮੀਰਾ 'ਪਿਆਰ ਤੋ ਹੋਨਾ ਹੀ ਥਾ', 'ਕਹੀਂ ਪਿਆਰ ਨਾ ਹੋ ਜਾਏ', 'ਹੇਰਾ ਫੇਰੀ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਬਿੱਗ ਬੌਸ' 'ਚ ਵੀ ਨਜ਼ਰ ਆ ਚੁੱਕੀ ਹੈ ।ਕਸ਼ਮੀਰਾ ਅਕਸਰ ਆਪਣੇ ਬੋਲਡ ਅੰਦਾਜ਼ ਲਈ ਚਰਚਾ ਵਿੱਚ ਰਹਿੰਦੀ ਹੈ । ਉਹਨਾਂ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ ।

0 Comments
0

You may also like