ਕੌਰ ਬੀ ਦੀ ਮਾਤਾ ਜੀ ਦਾ ਅੱਜ ਹੈ ਜਨਮ ਦਿਨ, ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

Written by  Shaminder   |  December 14th 2020 12:38 PM  |  Updated: December 14th 2020 12:38 PM

ਕੌਰ ਬੀ ਦੀ ਮਾਤਾ ਜੀ ਦਾ ਅੱਜ ਹੈ ਜਨਮ ਦਿਨ, ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਬੀਬੀ ਜੀ, ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰਨ, ਤੁਹਾਡਾ ਹੱਥ ਸਿਰ ‘ਤੇ ਰਿਹਾ ਤਾਂ ਹੀ ਅੱਜ ਸਾਰੀ ਦੁਨੀਆ ਦਾ ਪਿਆਰ ਮਿਲਿਆ, ਤੁਹਾਡਾ ਪਿਆਰ ਅਤੇ ਆਸ਼ੀਰਵਾਦ ਏਦਾਂ ਹੀ ਰਹੇ ।

kaur b

ਖੁਨ ਤੋਂ ਵੀ ਜ਼ਿਆਦਾ ਨੇੜੇ ਰਿਸ਼ਤਾ ਰੂਹਾਂ ਦਾ’ । ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਕੌਰ ਬੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਮਾਤਾ ਜੀ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਪੜ੍ਹੋ : ਮਿਸ ਪੂਜਾ, ਗੁਰਲੇਜ ਅਖਤਰ ਅਤੇ ਕੌਰ ਬੀ ਕਰ ਰਹੀਆਂ ਕਿਸਾਨਾਂ ਦੇ ਪ੍ਰਦਰਸ਼ਨ ‘ਚ ਲੰਗਰ ਸੇਵਾ

Kaur b

ਕੌਰ ਬੀ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ‘ਬਜਟ’, ‘ਪਰਾਂਦਾ’, ‘ਜੁੱਤੀ ਪਟਿਆਲੇ ਦੀ’, ‘ਪੀਜ਼ਾ ਹੱਟ ‘ਤੇ’ ਸਣੇ ਕਈ ਗੀਤ ਸ਼ਾਮਿਲ ਹਨ ।

kaur b

ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਕੌਰ ਬੀ ਏਨੀਂ ਦਿਨੀਂ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋ ਕੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ ।

 

View this post on Instagram

 

A post shared by KaurB? (@kaurbmusic)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network