ਅੱਜ ਹੈ ਮੰਦਿਰਾ ਬੇਦੀ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਇੰਡਸਟਰੀ ਵਿੱਚ ਐਂਟਰੀ

written by Rupinder Kaler | April 15, 2021

ਮੰਦਿਰਾ ਬੇਦੀ ਦਾ ਅੱਜ ਜਨਮ ਦਿਨ ਹੈ । ਮੰਦਿਰਾ ਦੀ ਅਦਾਕਾਰੀ ਦਾ ਛੋਟੇ ਪਰਦੇ ਤੋਂ ਲੈ ਕੇ ਬਾਲੀਵੁੱਡ ਤੱਕ ਸਿੱਕਾ ਚੱਲਦਾ ਹੈ । ਮੰਦਿਰਾ ਬੇਦੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1994 ’ਚ ਡੀਡੀ ਨੈਸ਼ਨਲ ਤੋਂ ਸਭ ਤੋਂ ਚਰਚਿੱਤ ਸੀਰੀਅਲ ‘ਸ਼ਾਂਤੀ’ ਤੋਂ ਕੀਤੀ ਸੀ। ਇਸ ਸੀਰੀਅਲ ’ਚ ਮੰਦਿਰਾ ਬੇਦੀ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

image from mandira bedi's instagram
ਹੋਰ ਪੜ੍ਹੋ :
image from mandira bedi's instagram
ਇਸ ਤੋਂ ਬਾਅਦ ਮੰਦਿਰਾ ਬੇਦੀ ‘ਆਹਟ’, ‘ਔਰਤ’, ‘ਘਰ ਜਮਾਈ’, ‘ਕਿਓਂਕਿ ਸਾਸ ਭੀ ਕਭੀ ਬਹੂ ਥੀ’ ਤੇ ਹੋਰ ਬਹੁਤ ਸਾਰੇ ਲੜੀਵਾਰ ਨਾਟਕਾਂ ਵਿੱਚ ਕੰਮ ਕੀਤਾ । ਮੰਦਿਰਾ ਬੇਦੀ ਕ੍ਰਿਕਟ ਪ੍ਰੇਮੀ ਵੀ ਹੈ, ਇਹੀ ਵਜ੍ਹਾ ਹੈ ਜੋ ਉਨ੍ਹਾਂ ਨੇ ਲੰਬੇ ਸਮੇਂ ਤਕ ਕ੍ਰਿਕਟ ਮੈਚਾਂ ਲਈ ਬਤੌਰ ਟੀਵੀ ਪ੍ਰੈਜ਼ੇਂਟਰ ਦਾ ਕੰਮ ਕੀਤਾ। ਮੰਦਿਰਾ ਬੇਦੀ ਫਿਲਮਾਂ ਤੇ ਵੈੱਬ ਸੀਰੀਜ਼ ’ਚ ਵੀ ਆਪਣਾ ਸਿੱਕਾ ਅਜ਼ਮਾ ਚੁੱਕੀ ਹੈ।
image from mandira bedi's instagram
ਉਨ੍ਹਾਂ ਨੇ ਬਾਲੀਵੁੱਡ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਸਿਨੇਮਾ ਦੀ ਸਦਾਬਹਾਰ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਤੋਂ ਕੀਤੀ ਸੀ। ਮੰਦਿਰਾ ਬੇਦੀ ਨੇ ਵਿਆਹ ਦੇ ਲਗਭਗ 12 ਸਾਲਾਂ ਬਾਅਦ ਇੱਕ ਬੇਟੇ ਨੂੰ ਜਨਮ ਦਿੱਤਾ।
image from mandira bedi's instagram
ਮੰਦਿਰਾ ਨੇ ਇਕ ਇੰਟਰਵਿਊ ਵਿੱਚ ਕਿਹਾ, 'ਜਦੋਂ ਮੈਂ 39 ਸਾਲ ਦੀ ਸੀ, ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਸੀ, ਮੈਨੂੰ ਡਰ ਸੀ ਕਿ ਜੇ ਮੈਂ ਗਰਭਵਤੀ ਹੋ ਜਾਵੇਗੀ ਤਾਂ ਮੇਰਾ ਕੈਰੀਅਰ ਖ਼ਤਮ ਹੋ ਜਾਵੇਗਾ'। ਮੰਦਿਰਾ ਨੇ ਪਿਛਲੇ ਸਾਲ ਜੁਲਾਈ ਵਿੱਚ ਚਾਰ ਸਾਲ ਦੀ ਤਾਰਾ ਨੂੰ ਵੀ ਗੋਦ ਲਿਆ ਸੀ।

0 Comments
0

You may also like