ਅੱਜ ਹੈ ਮੈਂਡੀ ਤੱਖਰ ਦਾ ਜਨਮ ਦਿਨ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਦੇ ਰਹੇ ਹਨ ਵਧਾਈ

written by Rupinder Kaler | May 01, 2021 06:42pm

ਅਦਾਕਾਰਾ ਮੈਂਡੀ ਤੱਖਰ ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ । ਉਸ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ 1 ਮਈ 1987 ਨੂੰ ਵੁਲਵਰਹੈਂਪਟਨ, ਯੂਨਾਈਟਡ ਕਿੰਗਡਮ ‘ਚ ਹੋਇਆ ਸੀ । ਮੈਂਡੀ ਤੱਖਰ ਅਸਲ ਨਾਂ ਮਨਦੀਪ ਕੌਰ ਤੱਖਰ ਹੈ। ਮੈਂਡੀ ਤੱਖਰ ਦੇ ਪਰਿਵਾਰ ਦਾ ਪਿਛੋਕੜ ਪਿੰਡ ਮੇਲਿਆਣਾ ਨੇੜੇ ਫਗਵਾੜਾ ਨਾਲ ਹੈ ।

mandy takhar and jobanpreet Pic Courtesy: Instagram

ਹੋਰ ਪੜ੍ਹੋ :

ਵੀਡੀਓ ਸ਼ੇਅਰ ਕਰਕੇ ਸਨੀ ਲਿਓਨੀ ਨੇ ਦੱਸੇ ਹੈਪੀ ਮੈਰਿਡ ਲਾਈਫ ਦੇ ਟਿਪਸ

Mandy-Takhar Pic Courtesy: Instagram

ਮੈਂਡੀ ਤੱਖਰ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਗਾਇਕ ਬੱਬੂ ਮਾਨ ਦੀ ਫ਼ਿਲਮ ‘ਏਕਮ’ ਨਾਲ ਕੀਤੀ ਸੀ। ਉਨ੍ਹਾਂ ਦੀ ਇਹ ਫ਼ਿਲਮ ਸਾਲ 2010 ਵਿੱਚ ਰਿਲੀਜ਼ ਹੋਈ ਸੀ । ਜਿਹੜੀ ਕਿ ਸੁਪਰਹਿੱਟ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ।

Happy Birthday Mandy Takhar Pic Courtesy: Instagram

ਮੈਂਡੀ ਤੱਖਰ ਨੇ ‘ਮੁੰਡੇ ਕਮਾਲ ਦੇ’, ‘ਮਿਰਜ਼ਾ ਅਨ ਟੋਲਡ ਸਟੋਰੀ’, ‘ਸਾਡੀ ਵੱਖਰੀ ਹੈ ਸ਼ਾਨ’, ‘ਇਸ਼ਕ ਗਰਾਰੀ’, ‘ਏਕਮ’, ‘ਰੱਬ ਦਾ ਰੇਡੀਓ’ ਅਤੇ ‘ਅਰਦਾਸ’ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਤੇ ਦਿੰਦੇ ਆ ਰਹੇ ਹਨ ।

 

View this post on Instagram

 

A post shared by MANDY TAKHAR (@mandy.takhar)

You may also like