ਮੀਕਾ ਸਿੰਘ ਦਾ ਅੱਜ ਹੈ ਜਨਮ ਦਿਨ, ਭਤੀਜੀ ਅਜੀਤ ਮਹਿੰਦੀ ਨੇ ਦਿੱਤੀ ਵਧਾਈ

written by Shaminder | June 10, 2021

ਗਾਇਕ ਮੀਕਾ ਸਿੰਘ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ 10 ਜੂਨ 1977 ਨੂੰ ਹੋਇਆ ਸੀ ਅਤੇ ਉਨ੍ਹਾਂ ਦਾ ਅਸਲ ਨਾਂਅ ਅਮਰੀਕ ਸਿੰਘ ਹੈ । ਮੀਕਾ ਸਿੰਘ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਹਿੱਟ ਪੰਜਾਬੀ ਗੀਤ ਵੀ ਗਾਏ ਹਨ । ਏਨੀਂ ਦਿਨੀਂ ਉਹ ਆਪਣੇ ਗੀਤ ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਕਿਉਂਕਿ ਇਹ ਗੀਤ ਉਨ੍ਹਾਂ ਨੇ ਅਦਾਕਾਰ ਕੇਆਰਕੇ ਨਾਲ ਹੋਏ ਵਿਵਾਦ ਨੂੰ ਲੈ ਕੇ ਕੱਢਿਆ ਹੈ ।

mika singh Image From Mika Singh Instagram
ਹੋਰ ਪੜ੍ਹੋ :  ਫਿਲਮ ਨਿਰਮਾਤਾ ਸਵਪਨਾ ਪਾਟਕਰ ਜਾਅਲੀ ਪੀਐਚਡੀ ਦੀ ਡਿਗਰੀ ਦੇ ਮਾਮਲੇ ਵਿੱਚ ਗ੍ਰਿਫਤਾਰ 
Mika Singh Image From Mika Singh isntagram
ਮੀਕਾ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਭਤੀਜੀ ਅਜੀਤ ਮਹਿੰਦੀ ਨੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਅਜੀਤ ਮਹਿੰਦੀ ਨੇ ਆਪਣੇ ਚਾਚੇ ਮੀਕਾ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਚਾਚਾ ਜੀ ਤੁਸੀਂ ਮੇਰੇ ਜਨਮ ਦਿਨ ‘ਤੇ ਇਹ ਕਦੇ ਵੀ ਨਹੀਂ ਹੋਇਆ ਕਿ ਕੋਈ ਪਾਰਟੀ ਨਾ ਰੱਖੀ ਹੋਵੇ ਅਤੇ ਤੁਸੀਂ ਕਦੇ ਵੀ ਇਹ ਮੌਕਾ ਨਹੀਂ ਖੁੰਝਾਇਆ ,,ਤਾਂ ਮੈਂ ਕਿਵੇਂ ਭੁੱਲ ਸਕਦੀ ਹਾਂ। ਹੈਪੀ ਬਰਥਡੇ ਚਾਚਾ ਜੀ’।
Ajit Mehndi Image From Ajit Mehndi's isntagram
ਅਜੀਤ ਮਹਿੰਦੀ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।ਮੀਕਾ ਸਿੰਘ ਉਦੋਂ ਚਰਚਾ ‘ਚ ਆਏ ਸਨ ਜਦੋਂ  14 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਪਾਰਟੀ ਰੱਖੀ ਸੀ ।
 
View this post on Instagram
 

A post shared by Ajit ji (@ajitmehndi)

ਇਸ ਪਾਰਟੀ ਦੌਰਾਨ ਉਨ੍ਹਾਂ ਨੇ ਰਾਖੀ ਸਾਵੰਤ ਨੂੰ ਕਿੱਸ ਕਰ ਦਿੱਤਾ ਸੀ ।ਜਿਸ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਸੀ । ਮੀਕਾ ਸਿੰਘ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦਾ ਭਰਾ ਹੈ ।  

0 Comments
0

You may also like