ਨੀਰੂ ਬਾਜਵਾ ਦਾ ਅੱਜ ਹੈ ਜਨਮ ਦਿਨ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਦਿੱਤੀ ਵਧਾਈ

written by Shaminder | August 26, 2021

ਨੀਰੂ ਬਾਜਵਾ (Neeru Bajwa ) ਦਾ ਅੱਜ ਜਨਮ ਦਿਨ ਹੈ । ਉਸ ਨੇ ਆਪਣੇ ਜਨਮ ਦਿਨ (Birthday)  ‘ਤੇ ਇੱਕ ਪੋਸਟ ਪਾਈ ਹੈ । ਇਸ ਪੋਸਟ ‘ਚ ਅਦਾਕਾਰਾ ਨੇ ਲਿਖਿਆ ਮੈਂ ਅੱਜ 40  ਸਾਲਾਂ ਦੀ ਹੋ ਗਈ ਹਾਂ।ਇਹ ਮੇਰੇ ਲੋਕ ਹਨ, ਮੇਰੀ ਟੀਮ ਮੇਰੀ ਰੀੜ ਦੀ ਹੱਡੀ …ਮੇਰੇ ਪ੍ਰਸ਼ੰਸਕ ਵੀ ਹਨ ਜਿਨ੍ਹਾਂ ਨੇ ਮੈਨੂੰ ਬਣਾਇਆ ਅਤੇ ਮੇਰੇ ਹੱਕ ‘ਚ ਬੋਲਦੇ ਰਹੇ । ਤੁਹਾਡੇ ਸਾਰਿਆਂ ਦੇ ਪਿਆਰ ਲਈ ਤੁਹਾਡਾ ਸਭ ਦਾ ਧੰਨਵਾਦ…ਸਟੀਰੀਓ ਟਾਈਪਸ ਨੂੰ ਤੋੜਨ ‘ਚ ਮੇਰੀ ਮਦਦ ਕਰਨ ਲਈ ਤੁਹਾਡਾ ਧੰਨਵਾਦ'।

Neeru, -min Image From Instagram

ਹੋਰ ਪੜ੍ਹੋ : ਦੇਸ਼ ਭਰ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ

ਨੀਰੂ ਬਾਜਵਾ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ ।ਅਦਾਕਾਰਾ ਨਿਸ਼ਾ ਬਾਨੋ ਨੇ ਵੀ ਨੀਰੂ ਬਾਜਵਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

neeru,,-min Image From Instagram

ਕੈਨੈਡਾ ਦੀ ਜੰਮਪਲ ਨੀਰੂ ਬਾਜਵਾ ਪੰਜਾਬੀ ਪਰਿਵਾਰ ਨਾਲ ਸਬੰਧਤ ਹੈ।ਉਸਦਾ ਅਸਲ ਨਾਂ ਅਰਸ਼ਪ੍ਰੀਤ ਕੌਰ ਬਾਜਵਾ ਹੈ। ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾਂ ਉਹ ਕੈਨੇਡਾ ਵਿੱਚ ਹੀ ਇਕ ਗਰੋਸਰੀ ਸਟੋਰ ‘ਤੇ ਅਕਾਊਂਟੈਂਟ ਦਾ ਕੰਮ ਕਰਦੀ ਸੀ।

View this post on Instagram

 

A post shared by Neeru Bajwa (@neerubajwa)

ਉਸ ਨੂੰ ਪਹਿਲੀ ਬ੍ਰੇਕ ਹਰਭਜਨ ਮਾਨ ਦੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ’ ਦਾ ਜ਼ਰੀਏ ਮਿਲੀ ਸੀ।ਨੀਰੂ ਬਾਜਵਾ ਦਾ ਕਹਿਣਾ ਹੈ ਕਿ ਤੁਸੀਂ ਕਿੰਨੇ ਵੀ ਵੱਡੇ ਸਟਾਰ ਬਣ ਜਾਓ ਪਰ ਆਪਣੇ ਆਪ ‘ਚ ਕਦੇ ਵੀ ਹੰਕਾਰ ਨਹੀਂ ਆਉਣਾ ਚਾਹੀਦਾ । ਨੀਰੂ ਬਾਜਵਾ ਬਾਲੀਵੁੱਡ ‘ਚ ਕੰਮ ਕਰਦੇ ਰਹੇ ਹਨ ਪਰ ਹੁਣ ਉਹ ਬਾਲੀਵੁੱਡ ‘ਚ ਕੰਮ ਨਹੀਂ ਕਰਨਾ ਚਾਹੁੰਦੇ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਲੀਵੁੱਡ ‘ਚ ਹੀ ਖ਼ੁਸ਼ ਹਨ । ਕਿਉਂਕਿ ਨੀਰੂ ਬਾਜਵਾ ਨੂੰ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ ਸੀ । ਉਨ੍ਹਾਂ ਨੇ ਬਾਲੀਵੁੱਡ ਤੋਂ ਤੌਬਾ ਕਰ ਲਈ ਅਤੇ ਸਹੁੰ ਖਾ ਲਈ ਹੈ ਕਿ ਉਹ ਦੁਬਾਰਾ ਕਦੇ ਵੀ ਬਾਲੀਵੁੱਡ ਦਾ ਰੁਖ ਨਹੀਂ ਕਰਨਗੇ। । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ।

0 Comments
0

You may also like