ਨੀਤੂ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ

written by Shaminder | July 08, 2021

ਨੀਤੂ ਕਪੂਰ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਨੀਤੂ ਕਪੂਰ ਦਾ ਅਸਲ ਨਾਂਅ ਹਰਮੀਤ ਕੌਰ ਹੈ । ਨੀਤੂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ । ਬਤੌਰ ਬਾਲ ਕਲਾਕਾਰ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਮੁੱਖ ਅਦਾਕਾਰਾ ਦੇ ਤੌਰ ’ਤੇ ਨੀਤੂ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਰਹੂਮ ਪਤੀ ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਦੀ ਫਿਲਮ ‘ਰਿਕਸ਼ੇਵਾਲਾ’ ਤੋਂ ਕੀਤੀ ਸੀ। Rishi and neetu ਹੋਰ ਪੜ੍ਹੋ : ਆਦੇਸ਼ ਪ੍ਰਕਾਸ਼ ਸਿੰਘ ਪੰਨੂ ਭਾਰਤੀ ਹਵਾਈ ਫੌਜ ’ਚ ਬਣਿਆ ਫਲਾਇੰਗ ਅਫ਼ਸਰ, ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ 
Neetu with family ਇਹ ਫਿਲਮ ਸਾਲ 1973  ’ਚ ਆਈ ਸੀ। ਇਹ ਫਿਲਮ ਬਾਕਸ ਆਫਿਸ ’ਤੇ ਕੁਝ ਕਮਾਲ ਨਹੀਂ ਦਿਖਾ ਸਕੀ ਪਰ ਨੀਤੂ ਕਪੂਰ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਬੀਤੂ ਨੂੰ ਬਚਪਨ ਤੋਂ ਹੀ ਡਾਂਸ ਦਾ ਸ਼ੌਂਕ ਸੀ ਅਤੇ ਉਸ ਦੀ ਮਾਂ ਨੇ ਉਸ ਨੂੰ ਵੈਜਯੰਤੀ ਮਾਲਾ ਦੇ ਡਾਂਸ ਸਕੂਲ ‘ਚ ਦਾਖਲਾ ਦਿਵਾ ਦਿੱਤਾ ਸੀ । neetu ਨੀਤੂ ਦੇ ਡਾਂਸ ਤੋਂ ਵੈਜਯੰਤੀ ਮਾਲਾ ਏਨੀ ਪ੍ਰਭਾਵਿਤ ਹੋਈ ਕਿ ਉਸ ਨੇ ਨੀਤੂ ਨੂੰ ਆਪਣੀ ਫ਼ਿਲਮ ‘ਚ ਬਤੌਰ ਬਾਲ ਕਲਾਕਾਰ ਰੋਲ ਦਿੱਤਾ ਸੀ । ਨੀਤੂ ਅਤੇ ਰਿਸ਼ੀ ਕਪੂਰ ਦੀ ਪ੍ਰੇਮ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਸੀ ।ਦੋਨਾਂ ਦੀ ਮੁਲਾਕਾਤ ਫ਼ਿਲਮ ‘ਬੌਬੀ’ ਦੇ ਸੈੱਟ ‘ਤੇ ਹੋਈ ਸੀ ।ਇਸੇ ਦੌਰਾਨ ਰਿਸ਼ੀ ਨੂੰ ਨੀਤੂ ਦੀ ਸਾਦਗੀ ਏਨੀ ਕੁ ਪਸੰਦ ਆਈ ਕਿ ਪਹਿਲੀ ਨਜ਼ਰ ‘ਚ ਹੀ ਉਹ ਉਸ ਨੂੰ ਦਿਲ ਦੇ ਬੈਠੇ ਸਨ । neetu ਦੱਸਿਆ ਜਾਂਦਾ ਹੈ ਫ਼ਿਲਮ ‘ਜ਼ਹਿਰੀਲਾ ਇਨਸਾਨ’ ਦੇ ਸੈੱਟ ‘ਤੇ ਰਿਸ਼ੀ ਨੇ ਨੀਤੂ ਨੂੰ ਬਹੁਤ ਪ੍ਰੇਸ਼ਾਨ ਕੀਤਾ ਸੀ । ਜਿਸ ਦੀ ਸ਼ੂਟਿੰਗ ਤੋਂ ਬਾਅਦ ਉਹ ਵਿਦੇਸ਼ ਚਲੇ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਟੈਲੀਗ੍ਰਾਮ ਦੇ ਜ਼ਰੀਏ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿਹਾ ਸੀ ਕਿ ‘ਇਹ ਸਿੱਖੜੀ ਬੜੀ ਯਾਦ ਆਉਂਦੀ ਹੈ’।

 
View this post on Instagram
 

A post shared by Ranbir kapoor 🔵 (@ranbir_kapoooor)

ਜਿਸ ਤੋਂ ਬਾਅਦ ਦੋਵਾਂ ਨੇ ਜਲਦ ਹੀ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਬਾਅਦ ਨੀਤੂ ਕਪੂਰ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਸਾਰਾ ਧਿਆਨ ਪਰਿਵਾਰ ਅਤੇ ਬੱਚਿਆਂ ਦੇ ਪਾਲਣ ਪੋਸ਼ਣ ‘ਚ ਲਗਾ ਦਿੱਤਾ ।  

0 Comments
0

You may also like